Nitish Kumar 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵੱਡੀ ’ਚ ਆਗੂ ਰਹੇ ਮੌਜੂਦ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਨਿਤੀਸ਼ ਕੁਮਾਰ ਨੇ 10ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਅੱਜ ਅਹੁਦੇ ਦੀ ਸਹੁੰ ਚੁੱਕ ਲਈ ਹੈ । ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਉਨ੍ਹਾਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਸਮੇਤ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਹੋਰ ਵੱਡੇ ਆਗੂ ਵੀ ਮੌਜੂਦ ਸਨ।
ਰਾਜਪਾਲ ਦੇ ਹੁਕਮਾਂ ਅਨੁਸਾਰ ਸਮਰਾਟ ਚੌਧਰੀ, ਵਿਜੇ ਸਿਨਹਾ, ਵਿਜੇ ਚੌਧਰੀ, ਵਿਜੇਂਦਰ ਪ੍ਰਸਾਦ ਯਾਦਵ, ਸ਼ਰਵਣ ਕੁਮਾਰ, ਮੰਗਲ ਪਾਂਡੇ, ਡਾ. ਦਿਲੀਪ ਜਾਇਸਵਾਲ, ਅਸ਼ੋਕ ਚੌਧਰੀ, ਲੇਸ਼ੀ ਸਿੰਘ, ਮਦਨ ਸਹਨੀ, ਨਿਤਿਨ ਨਵੀਨ, ਰਾਮ ਕ੍ਰਪਾਲ ਯਾਦਵ, ਸੰਤੋਸ਼ ਕੁਮਾਰ ਸੁਮਨ, ਸੁਨੀਲ ਕੁਮਾਰ, ਜਮਾਂ ਖਾਨ, ਸੰਜੇ ਸਿੰਘ ਟਾਈਗਰ, ਅਰੁਣ ਸ਼ੰਕਰ ਪ੍ਰਸਾਦ, ਸੁਰੇਂਦਰ ਮਹਿਤਾ, ਨਾਰਾਇਣ ਪ੍ਰਸਾਦ, ਸੁਮਿਤ ਨਿਸ਼ਾਦ,ਲਖੇਂਦਰ ਕੁਮਾਰ ਰੋਸ਼ਨ, ਸ਼ੈਲੇਸ਼ ਕੁਮਾਰ ਸਿੰਘ, ਡਾ. ਪ੍ਰਮੋਦ ਕੁਮਾਰ, ਸੰਜੇ ਕੁਮਾਰ, ਸੰਜੇ ਸਿੰਘ ਅਤੇ ਦੀਪਕ ਪ੍ਰਸ਼ਾਦ ਨੂੰ ਮੰਤਰੀ ਬਣਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਮਾਗਮ ’ਚ ਮੌਜੂਦ ਲੋਕਾਂ ਦਾ ਸਵਾਗਤ ਕੀਤਾ ਗਿਆ।