Hijab ਮਾਮਲੇ ’ਚ ਜੀਤਨਮਾਂਝੀ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਕੀਤਾ ਬਚਾਅ
ਕਿਹਾ : ਨਿਤਿਸ਼ ਕੁਮਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਕਰਨਾ ਰਾਜਨੀਤਿਕ ਏਜੰਡਾ
ਪਟਨਾ : ਬਿਹਾਰ ’ਚ ਹਿਜਾਬ ’ਤੇ ਸ਼ੁਰੂ ਹੋਇਆ ਸਿਆਸੀ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਇਕ ਪਾਸੇ ਵਿਰੋਧੀ ਧਿਰ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਘੇਰਾਬੰਦੀ ਵਿਚ ਲੱਗੀ ਹੋਈ ਹੈ ਉਥੇ ਹੀ ਐਨ.ਡੀ.ਏ. ਦੇ ਆਗੂਆਂ ਵੱਲੋਂ ਇਸ ਘਟਨਾ ਬੇਵਜ੍ਹਾ ਤੂਲ ਦੇਣ ਦੀ ਗੱਲ ਆਖੀ ਹੈ। ਹੁਣ ਇਸ ਮਾਮਲੇ ’ਚ ਕੇਂਦਰੀ ਮੰਤਰੀ ਜੀਤਨਰਾਮ ਮਾਂਝੀ ਦੀ ਪ੍ਰਤੀਕਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਨਿਤਿਸ਼ ਕੁਮਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਨਿਤਿਸ਼ ਕੁਮਾਰ ਜੇਕਰ 20-25 ਸਾਲ ਦੇ ਲੜਕੇ ਹੁੰਦੇ ਅਤੇ ਹਿਜਾਬ ਖਿੱਚਦੇ ਤਾਂ ਸਵਾਲ ਉਠਦਾ, ਪਰ 74 ਸਾਲ ਦਾ ਬੁੱਢਾ ਵਿਅਕਤੀ ਜੇਕਰ ਇਸ ਤਰ੍ਹਾਂ ਕਰੇ ਤਾਂ ਇਹ ਕੋਈ ਗਲਤ ਗੱਲ ਨਹੀਂ ਹੈ। ਉਸ ਨੂੰ ਪਿਤਾ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਨਿਤਿਸ਼ ਕੁਮਾਰ ਉਮਰ ਅਤੇ ਤਜ਼ਰਬੇ ਦੇ ਮਾਮਲੇ ’ਚ ਉਸ ਮੁਕਾਮ ’ਤੇ ਹਨ ਜਿੱਥੇ ਉਨ੍ਹਾਂ ਦੀ ਮਨਸ਼ਾ ’ਤੇ ਸਵਾਲ ਖੜ੍ਹਾ ਕਰਨਾ ਖੁਦ ’ਚ ਇਕ ਰਾਜਨੀਤਿਕ ਏਜੰਡਾ ਹੈ।
ਜੀਤਨ ਰਾਮ ਮਾਂਝੀ ਨੇ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦਿੱਲੀ ’ਚ ਉਨ੍ਹਾਂ ਨੂੰ ਇਕ ਮਹਿਲਾ ਪੱਤਰਕਾਰ ਨੇ ਪ੍ਰਸ਼ਨ ਪੁੱਛਿਆ। ਉਸ ਸਮੇਂ ਉਸ ਦੇ ਵਾਲ ਉਸਦੇ ਚਿਹਰੇ ’ਤੇ ਡਿੱਗ ਰਹੇ ਸਨ, ਉਸ ਨੂੰ ਜੇਕਰ ਮੈਂ ਵਾਲ਼ ਠੀਕ ਤਰ੍ਹਾਂ ਰੱਖਣ ਦੇ ਲਈ ਕਹਿ ਦਿੱਤਾ ਤਾਂ ਇਸ ’ਚ ਗਲਤ ਕੀ ਹੈ। ਠੀਕ ਉਸੇ ਤਰ੍ਹਾਂ ਨਿਤਿਸ਼ ਕੁਮਾਰ ਨੇ ਕਿਹਾ ਕਿ ਬੇਟੀ ਕੱਲ੍ਹ ਤੁਸੀਂ ਡਾਕਟਰ ਹੋਵੋਗੀ। ਜਨਤਾ ਨਾਲ ਮਿਲਣਾ-ਜੁਲਨਾ ਹੋਵੇਗਾ ਅਤੇ ਇਹ ਹਿਜਾਬ ਹਟਾ ਲਓ, ਤਾਂ ਇਸ ਕਿਹੜੀ ਵੱਡੀ ਗੱਲ ਹੋ ਗਈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਮਹਿਲਾ ਡਾਕਟਰ ਆਯੂਸ਼ ਵਿਭਾਗ ’ਚ ਜੁਆਇਨ ਕਰਨ ਜਾ ਰਹੀ ਹੈ। ਹਿਜਾਬ ਪਹਿਨਣਾ ਹੈ ਤਾਂ ਇਕ ਪਿਤਾ ਦੇ ਤੌਰ ’ਤੇ ਟੋਕਿਆ ਜਾਣਾ ਗਲਤ ਕਿਸ ਤਰ੍ਹਾਂ ਹੋ ਜਾਂਦਾ ਹੈ। ਜੇਕਰ ਡਾਕਟਰ ਪੇਸ਼ੈਂਟ ਦੇ ਸਾਹਮਣੇ ਜਾਵੇਗੀ ਤਾਂ ਉਹ ਕਿਸ ਤਰ੍ਹਾਂ ਰੂਬਰੂ ਹੋਵੇਗੀ। ਇਸ ਤਰ੍ਹਾਂ ਇਸ ਮਾਮਲੇ ’ਚ ਨੀਤਿਸ਼ ਕੁਮਾਰ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਜੋ ਲੋਕ ਇਸ ਮੁੱਦੇ ਨੂੰ ਤੂਲ ਦੇ ਰਹੇ ਹਨ ਉਹ ਬੇਵਜ੍ਹਾ ਹੈ।