Patna Accident News: ਪਟਨਾ ਵਿੱਚ ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਹੋਈ ਮੌਤ
Patna Accident News: ਆਟੋ ਅਤੇ ਟਰੱਕ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Patna Major accident News in punjabi : ਪਟਨਾ ਵਿਚ ਇਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਜ਼ਖ਼ਮੀ ਹੋਏ ਹਨ। ਇਹ ਹਾਦਸਾ ਸ਼ਨੀਵਾਰ ਸਵੇਰੇ ਸ਼ਾਹਜਹਾਂਪੁਰ ਦੇ ਦਾਨਿਆਵਾਨ ਹਿਲਸਾ ਸਟੇਟ ਹਾਈਵੇਅ 4 'ਤੇ ਸਿਗਾਰੀਆਵਾ ਸਟੇਸ਼ਨ ਨੇੜੇ ਵਾਪਰਿਆ। 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦਾਨਿਆਵਾਨ ਪੁਲਿਸ ਸਟੇਸ਼ਨ ਮੁਖੀ ਨੇ ਦੱਸਿਆ ਕਿ ਮ੍ਰਿਤਕ ਨਾਲੰਦਾ ਜ਼ਿਲ੍ਹੇ ਦੇ ਹਿਲਸਾ ਦੇ ਮਾਲਵਾ ਦੇ ਵਸਨੀਕ ਸਨ।
ਮ੍ਰਿਤਕਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਇਲਾਜ ਲਈ ਪੀਐਮਸੀਐਚ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ, ਪਰਿਵਾਰਕ ਮੈਂਬਰ ਸੜਕ 'ਤੇ ਪਈਆਂ ਲਾਸ਼ਾਂ ਨੂੰ ਜੱਫੀ ਪਾ ਕੇ ਰੋਂਦੇ ਹੋਏ ਦੇਖੇ ਗਏ। ਸਥਾਨਕ ਲੋਕ ਹਾਦਸੇ ਨੂੰ ਲੈ ਕੇ ਗੁੱਸੇ ਵਿੱਚ ਹਨ।
ਟੱਕਰ ਤੋਂ ਬਾਅਦ, ਆਟੋ ਦੇ ਪਰਖੱਚੇ ਉਡ ਗਏ। ਚਸ਼ਮਦੀਦ ਗਵਾਹ ਰਾਜੀਵ ਰੰਜਨ ਨੇ ਕਿਹਾ, 'ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਟਰੱਕ ਨੇ ਆਟੋ ਨੂੰ ਬਹੁਤ ਜ਼ੋਰਦਾਰ ਟੱਕਰ ਮਾਰ ਦਿੱਤੀ। ਆਟੋ ਵਿੱਚ ਸਵਾਰ ਸਾਰੇ ਲੋਕ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੇ ਸਨ। 8 ਤੋਂ ਲੋਕਾਂ ਦੀ ਮੌਤ ਹੋ ਗਈ ਹੈ। 4-5 ਜ਼ਖ਼ਮੀ ਹਨ।'
(For more news apart from “Patna Major accident News in punjabi , ” stay tuned to Rozana Spokesman.)