ਜੇਕਰ ਨਿਤੀਸ਼ ਫਿਰਕਾਪ੍ਰਸਤੀ ਨੂੰ ਦੂਰ ਰਖਦੇ ਹਨ ਤਾਂ ਉਨ੍ਹਾਂ ਨੂੰ ਏ.ਆਈ.ਐਮ.ਆਈ.ਐਮ ਦਾ ਸਹਿਯੋਗ ਮਿਲੇਗਾ: ਓਵੈਸੀ
ਵਿਧਾਨ ਸਭਾ ਚੋਣਾਂ ਵਿਚ ਏ.ਆਈ.ਐਮ.ਆਈ.ਐਮ ਦੇ ਪੰਜ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ
ਪਟਨਾ : ਏ.ਆਈ.ਐਮ.ਆਈ.ਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਬਿਹਾਰ ਦੀ ਐਨ.ਡੀ.ਏ. ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ ਬਸ਼ਰਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁਸਲਿਮ ਬਹੁਗਿਣਤੀ ਵਾਲੇ ਸੀਮਾਂਚਲ ਖੇਤਰ ਨਾਲ ਇਨਸਾਫ ਕਰੇ ਅਤੇ ਫਿਰਕਾਪ੍ਰਸਤੀ ਨੂੰ ਦੂਰ ਰੱਖੇ। ਹੈਦਰਾਬਾਦ ਦੇ ਸੰਸਦ ਮੈਂਬਰ ਨੇ ਬਿਹਾਰ ਦੇ ਉੱਤਰ-ਪੂਰਬੀ ਖੇਤਰ ਸੀਮਾਂਚਲ ਦੇ ਅਪਣੇ ਦੋ ਦਿਨਾਂ ਦੌਰੇ ਦੌਰਾਨ ਇਹ ਟਿਪਣੀ ਕੀਤੀ, ਜਿੱਥੋਂ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਏ.ਆਈ.ਐਮ.ਆਈ.ਐਮ ਦੇ ਪੰਜ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ।
ਉਨ੍ਹਾਂ ਕਿਹਾ, ‘‘ਅਸੀਂ ਪਟਨਾ ’ਚ ਬਣੀ ਨਵੀਂ ਸਰਕਾਰ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਅਸੀਂ ਪੂਰੇ ਸਹਿਯੋਗ ਦਾ ਵਾਅਦਾ ਵੀ ਕਰ ਸਕਦੇ ਹਾਂ ਬਸ਼ਰਤੇ ਕਿ ਉਹ ਸੀਮਾਂਚਲ ਖੇਤਰ ਨਾਲ ਇਨਸਾਫ ਕਰੇ ਅਤੇ ਫਿਰਕਾਪ੍ਰਸਤੀ ਨੂੰ ਵੀ ਦੂਰ ਰੱਖੇ।’’ ਸੱਤਾਧਾਰੀ ਐਨ.ਡੀ.ਏ. ਦੀ ਸੱਭ ਤੋਂ ਵੱਡੀ ਭਾਈਵਾਲ ਭਾਜਪਾ ਦੋਸ਼ ਲਗਾਉਂਦੀ ਰਹੀ ਹੈ ਕਿ ਸੀਮਾਂਚਲ ਵਿਚ ‘ਘੁਸਪੈਠ’ ਵੱਡੇ ਪੱਧਰ ਉਤੇ ਹੈ, ਜਿਸ ਨਾਲ ਖੇਤਰ ਵਿਚ ‘ਜਨਸੰਖਿਆ ਅਸੰਤੁਲਨ’ ਪੈਦਾ ਹੋ ਰਿਹਾ ਹੈ। (ਪੀਟੀਆਈ)