ਭਾਜਪਾ ਦੇ ਕਾਰਜਕਾਰੀ ਰਾਸ਼ਟਰੀ ਅਧਿਆਕਸ਼ ਨਿਤਿਨ ਨਵੀਨ ਤਖ਼ਤ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਭਾਜਪਾ ਅਧਿਆਕਸ਼ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ।

BJP's working national president Nitin Naveen paid obeisance at Takht Patna Sahib.

ਪਟਨਾ: ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਰਾਸ਼ਟਰੀ ਅਧਿਆਕਸ਼ ਨਿਤਿਨ ਨਵੀਨ ਅੱਜ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਦੇ ਨਾਲ ਸੰਜੇ ਸਾਵਰਗੀ (ਪ੍ਰਦੇਸ਼ ਅਧਿਆਕਸ਼), ਦਿਲੀਪ ਜੈਸਪਾਲ (ਉਦਯੋਗ ਮੰਤਰੀ), ਉਪ ਮੁੱਖ ਮੰਤਰੀ ਵਿਜੈ ਸਿੰਹਾ, ਪਟਨਾ ਸਾਹਿਬ ਤੋਂ ਸੰਸਦ ਮੈਂਬਰ ਰਵਿਸ਼ੰਕਰ ਪ੍ਰਸਾਦ, ਵਿਧਾਇਕ ਰਾਕੇਸ਼ ਖੁਸ਼ਵਾਹਾ, ਮੇਅਰ ਸੀਤਾ ਸਾਹੂ ਅਤੇ ਡਿਪਟੀ ਮੇਅਰ ਰੇਸ਼ਮੀ ਵੀ ਮੌਜੂਦ ਸਨ। ਤਖ਼ਤ ਪਟਨਾ ਸਾਹਿਬ ਦੇ ਗ੍ਰੰਥੀ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ ਗਿਆ।

ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧਿਆਕਸ਼ ਜਗਜੋਤ ਸਿੰਘ ਸੋਹੀ, ਮਹਾਸਚਿਵ ਇੰਦਰਜੀਤ ਸਿੰਘ, ਸੀਨੀਅਰ ਉਪਅਧਿਆਕਸ਼ ਲਖਵਿੰਦਰ ਸਿੰਘ, ਉਪਅਧਿਆਕਸ਼ ਗੁਰਵਿੰਦਰ ਸਿੰਘ, ਮੈਂਬਰ ਮਹਿੰਦਰਪਾਲ ਸਿੰਘ ਢਿੱਲੋਂ, ਹਰਪਾਲ ਸਿੰਘ ਜੋਹਲ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਸਮ੍ਰਿਤੀ ਚਿੰਨ੍ਹ ਅਤੇ ਕਿਰਪਾਨ ਭੇਟ ਕੀਤੀ ਗਈ। ਭਾਜਪਾ ਅਧਿਆਕਸ਼ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ।

ਸਰਦਾਰ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਤਖ਼ਤ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਅਤੇ ਸਮੂਹ ਸਿੱਖ ਪੰਥ ਲਈ ਇਹ ਮਾਣ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੱਕ ਸਾਲ ਵਿੱਚ ਦੋ ਵਾਰ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤਾਂ ਤਖ਼ਤ ਸਾਹਿਬ ਵਿੱਚ ਪੂਰੀ ਆਸਥਾ ਹੈ ਅਤੇ ਉਨ੍ਹਾਂ ਦਾ ਤਖ਼ਤ ਪਟਨਾ ਸਾਹਿਬ ਕਮੇਟੀ ਨਾਲ ਹਰ ਵੇਲੇ ਸਹਿਯੋਗ ਮਿਲਦਾ ਰਹਿੰਦਾ ਹੈ।

ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਮੁੱਖ ਮੰਤਰੀਆਂ ਤੋਂ ਲੈ ਕੇ ਸਰਕਾਰਾਂ ਦੇ ਮੰਤਰੀਗਣ ਅਤੇ ਪ੍ਰਸ਼ਾਸਨਿਕ ਅਧਿਕਾਰੀ—ਜੋ ਕੋਈ ਵੀ ਪਟਨਾ ਦੀ ਧਰਤੀ ‘ਤੇ ਆਉਂਦਾ ਹੈ—ਉਹ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜ਼ਰੂਰ ਪਹੁੰਚਦਾ ਹੈ। ਅੱਜ ਵੀ ਉਸੀ ਕੜੀ ਵਿੱਚ ਭਾਜਪਾ ਦੇ ਨਵ-ਨਿਯੁਕਤ ਅਧਿਆਕਸ਼ ਨਿਤਿਨ ਨਵੀਨ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਲੈਣ ਲਈ ਪਹੁੰਚੇ।