ਧੀਆਂ ਨੇ ਦਿੱਤਾ ਮਾਂ ਦੀ ਅਰਥੀ ਨੂੰ ਮੋਢਾ ਤੇ ਕੀਤਾ ਅੰਤਿਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਗਰੀਬੀ ਕਾਰਨ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਧੀਆਂ ਤੋਂ ਮੋੜਿਆ ਮੂੰਹ

Daughters cremated mother's body on a wall

ਛਪਰਾ : ਬਿਹਾਰ ਦੇ ਛਪਰਾ ਜ਼ਿਲ੍ਹੇ ਤੋਂ 22 ਕਿਲੋਮੀਟਰ ਦੂਰ ਮਢੌਰਾ ਦੇ ਪਿੰਡ ਜਵੈਨੀਆਂ ਤੋਂ ਇਕ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਗਰੀਬ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੇ ਸਸਕਾਰ ਲਈ ਪਿੰਡ ਦਾ ਕੋਈ ਵੀ ਵਿਅਕਤੀ ਮੋਢਾ ਦੇਣ ਲਈ ਨਹੀਂ ਪਹੁੰਚਿਆ। ਇਸ ਤੋਂ ਬਾਅਦ ਮ੍ਰਿਤਕਾਂ ਦੀਆਂ ਧੀਆਂ ਨੇ ਹੀ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਉਸ ਦਾ ਸਸਸਕਾਰ ਕੀਤਾ। ਇਹ ਘਟਨਾ ਸਮਾਜਿਕ ਦੀ ਘਟੀਆ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ ਅਤੇ ਜਿਸ 'ਤੇ ਅਕਸਰ ਪਰਦਾ ਪਾ ਦਿੱਤਾ ਜਾਂਦਾ ਹੈ।
20 ਜਨਵਰੀ ਨੂੰ ਜਵੈਨੀਆਂ ਪਿੰਡ ਵਾਸੀ ਸਵਰਗੀਅਤ ਰਵਿੰਦਰ ਸਿੰਘ ਦੀ ਪਤਨੀ ਬਬੀਤਾ ਦੇਵੀ ਦਾ ਪਟਨਾ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਇਸ ਤੋਂ ਲਗਭਗ ਡੇਢ਼ ਸਾਲ ਪਹਿਲਾਂ ਪਰਿਵਾਰ ਦੇ ਮੁਖੀਆ ਰਵਿੰਦਰ ਸਿੰਘ ਦੀ ਵੀ ਮੌਤ ਹੋ ਚੁੱਕੀ ਸੀ। ਪਿਤਾ ਦੇ ਜਾਣ ਤੋਂ ਬਾਅਦ ਪਰਿਵਾਰ ਪਹਿਲਾਂ ਹੀ ਆਰਥਿਕ ਅਤੇ ਸਮਾਜਿਕ ਸੰਕਟ ਨਾਲ ਜੂਝ ਰਿਹਾ ਸੀ। ਪਰ ਮਾਂ ਦੀ ਮੌਤ ਨੇ ਦੋਵਾਂ ਧੀਆਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ।
ਮਾਂ ਦੇ ਦੇਹਾਂਤ ਤੋਂ ਬਾਅਦ ਨਾ ਕੋਈ ਰਿਸ਼ਤੇਦਾਰ ਪਹੁੰਚਿਆ, ਨਾ ਹੀ ਪਿੰਡ ਵਾਲੇ ਅੱਗੇ ਆਏ। ਲਾਸ਼ ਘੰਟਿਆਂ ਤੱਕ ਘਰ ਦੇ ਦਰਵਾਜ਼ੇ 'ਤੇ ਪਈ ਰਹੀ। ਮੋਢਾ ਦੇਣ ਵਾਲਾ ਕੋਈ ਨਹੀਂ ਸੀ। ਮਜਬੂਰ ਹੋ ਕੇ ਦੋ ਧੀਆਂ ਨੇ ਹੀ ਮਾਂ ਦੀ ਅਰਥੀ ਨੂੰ ਕੰਧਾ ਦਿੱਤਾ। ਉਹੀ ਧੀਆਂ ਨੇ ਮੁਖਾਗਨੀ ਵੀ ਦਿੱਤੀ। ਬੇਟਿਆਂ ਦਾ ਫਰਜ਼ ਨਿਭਾਉਂਦਿਆਂ ਉਨ੍ਹਾਂ ਨੇ ਮਾਂ ਨੂੰ ਅੰਤਿਮ ਵਿਦਾਈ ਦਿੱਤੀ।
ਇਸ ਦੌਰਾਨ ਪਿੰਡ ਦੀਆਂ ਗਲੀਆਂ ਵਿੱਚ ਦੋਵੇਂ ਭੈਣਾਂ ਦਰ-ਦਰ ਭਟਕਦੀਆਂ ਰਹੀਆਂ। ਹੱਥ ਜੋੜ ਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦੀਆਂ ਰਹੀਆਂ। ਕਾਫੀ ਦੇਰ ਬਾਅਦ ਦੋ-ਤਿੰਨ ਲੋਕ ਕਿਸੇ ਤਰ੍ਹਾਂ ਪਹੁੰਚੇ ਤਦ ਜਾ ਕੇ ਚਾਰ ਮੋਢਿਆਂ 'ਤੇ ਅਰਥੀ ਚੁੱਕੀ ਜਾ ਸਕੀ ਅਤੇ ਅੰਤਿਮ ਸੰਸਕਾਰ ਹੋ ਸਕਿਆ। ਇਹ ਦ੍ਰਿਸ਼ ਪਿੰਡ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ 'ਤੇ ਡੂੰਘਾ ਸਵਾਲ ਛੱਡ ਗਿਆ।