ਨਵੇਂ ਸਾਲ ਦੇ ਪਹਿਲੇ ਦਿਨ ਸਸਤਾ ਹੋਇਆ ਪਟਰੌਲ ਅਤੇ ਡੀਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵੇਂ ਸਾਲ ਦੇ ਪਹਿਲੇ ਦਿਨ ਹੀ ਆਮ ਲੋਕਾਂ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਗਿਫਟ ਮਿਲਿਆ ਹੈ। ਮਹਾਨਗਰਾਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ...

Petrol Diesel

ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਦਿਨ ਹੀ ਆਮ ਲੋਕਾਂ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਗਿਫਟ ਮਿਲਿਆ ਹੈ। ਮਹਾਨਗਰਾਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 17 ਪੈਸੇ ਤੱਕ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ 19 ਪੈਸੇ ਘੱਟ ਕੇ 68.65 ਰੁਪਏ ਅਤੇ ਡੀਜ਼ਲ ਦੀ ਕੀਮਤ 2 ਪੈਸੇ ਘੱਟ ਕੇ 62.66 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਨਵੀਂ ਕੀਮਤਾਂ ਸਵੇਰੇ 6 ਵਜੇ ਤੋਂ ਲਾਗੂ ਹਨ।

ਪਟਰੌਲ ਅਤੇ ਡੀਜ਼ਲ ਦਾ ਮੁੱਲ ਸੋਮਵਾਰ ਨੂੰ ਲਗਾਤਾਰ 5ਵੇਂ ਦਿਨ ਡਿੱਗ ਗਿਆ। ਜਿਸ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਕੀਮਤਾਂ ਡਿੱਗਣ ਮਗਰੋਂ ਦਿੱਲੀ ਚ ਪਟਰੌਲ ਦਾ ਮੁੱਲ 68.84 ਰੁਪਏ ਪ੍ਰਤੀ ਲੀਟਰ ਆ ਗਿਆ ਹੈ। ਹਾਲਾਂਕਿ ਆਲਮੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਬਣੀ ਰਹੀ। ਤੇਲ ਸਪਲਾਈ ਕੰਪਨੀਆਂ ਨੇ ਦਿੱਲੀ ਅਤੇ ਮੁੰਬਈ ਚ ਪਟਰੌਲ ਦੇ ਮੁੱਲ ਚ 20 ਪੈਸੇ ਜਦਕਿ ਕੋਲਕਾਤਾ ਚ 19 ਪੈਸੇ ਅਤੇ ਚੇਨੱਈ ਚ 21 ਪੈਸੇ ਦੀ ਕਟੌਤੀ ਕੀਤੀ ਹੈ।

ਡੀਜ਼ਲ ਦੇ ਮੁੱਲ 'ਚ ਕਾਫੀ ਰਾਹਤ ਦੇਖਣ ਨੂੰ ਮਿਲੀ ਹੈ। ਦਿੱਲੀ ਅਤੇ ਕੋਲਕਾਤਾ 'ਚ ਡੀਜ਼ਲ ਦੇ ਮੁੱਲ 'ਚ 23 ਪੈਸੇ ਦੀ ਕਟੌਤੀ ਜਦਕਿ ਮੁੰਬਈ ਅਤੇ ਚੇਨਈ ਚ 25 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਸੋਮਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਚ ਪਟਰੌਲ ਦੇ ਮੁੱਲ 'ਚ ਕ੍ਰਮਵਾਰ 68.84 ਰੁਪਏ, 70.96 ਰੁਪਏ, 74.47 ਰੁਪਏ ਅਤੇ 71.41 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ।

ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੀ ਕੀਮਤ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਬਾਜ਼ਾਰ 'ਤੇ ਨਿਰਭਰ ਕਰਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਡਿਮਾਂਡ ਅਤੇ ਸਪਲਾਈ ਦੇ ਆਧਾਰ 'ਤੇ ਤੈਅ ਹੁੰਦੀ ਹੈ। ਜਾਣਕਾਰਾਂ ਦੇ ਮੁਤਾਬਕ ਕੱਚੇ ਤੇਲ ਦੀ ਡਿੱਗਦੀ ਡਿਮਾਂਡ ਅਤੇ ਜ਼ਿਆਦਾ ਉਤਪਾਦਨ ਦੇ ਚਲਦੇ ਹੁਲੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਹਨ। ਅੱਗੇ ਕੁੱਝ ਦਿਨਾਂ ਤੱਕ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਅਤੇ ਉਮੀਦ ਹੈ ਕਿ ਇਸ ਨਾਲ ਪਟਰੌਲ - ਡੀਜ਼ਲ ਦੀਆਂ ਕੀਮਤਾਂ ਦੋ ਤੋਂ ਤਿੰਨ ਰੁਪਏ ਹੋਰ ਘੱਟ ਹੋ ਸਕਦੀਆਂ ਹਨ।