Stock Market : ਸਾਲ 2025 ਦੇ ਪਹਿਲੇ ਦਿਨ ਸੈਂਸੈਕਸ 368 ਅੰਕ ਚੜ੍ਹਿਆ
Stock Market : ਅਸਥਿਰ ਕਾਰੋਬਾਰ ’ਚ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖਰੀਦਦਾਰੀ ਕਾਰਨ ਬਾਜ਼ਾਰ ’ਚ ਆਈ ਤੇਜ਼ੀ
Stock Market News in Punjabi : ਨਵੇਂ ਸਾਲ ਦੇ ਪਹਿਲੇ ਦਿਨ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 368 ਅੰਕ ਤੋਂ ਜ਼ਿਆਦਾ ਚੜ੍ਹ ਗਿਆ। ਅਸਥਿਰ ਕਾਰੋਬਾਰ ਵਿਚ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਖਰੀਦਦਾਰੀ ਕਾਰਨ ਬਾਜ਼ਾਰ ਵਿਚ ਤੇਜ਼ੀ ਆਈ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2025 ਦੇ ਪਹਿਲੇ ਦਿਨ 368.40 ਅੰਕ ਯਾਨੀ 0.47 ਫੀ ਸਦੀ ਦੀ ਤੇਜ਼ੀ ਨਾਲ 78,507.41 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 617.48 ਦੇ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 98.10 ਅੰਕ ਯਾਨੀ 0.41 ਫੀ ਸਦੀ ਦੇ ਵਾਧੇ ਨਾਲ 23,742.90 ਅੰਕ ’ਤੇ ਬੰਦ ਹੋਇਆ।
ਸੈਂਸੈਕਸ ’ਚ ਮਾਰੂਤੀ ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ, ਬਜਾਜ ਫਾਈਨਾਂਸ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਪਾਵਰ ਗ੍ਰਿਡ, ਐਚ.ਡੀ.ਐਫ.ਸੀ. ਬੈਂਕ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ’ਚ ਸੱਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।
ਦੂਜੇ ਪਾਸੇ ਟਾਟਾ ਸਟੀਲ, ਅਡਾਨੀ ਪੋਰਟਸ, ਐਚਸੀਐਲ ਟੈਕ, ਸਟੇਟ ਬੈਂਕ ਆਫ ਇੰਡੀਆ, ਹਿੰਦੁਸਤਾਨ ਯੂਨੀਲੀਵਰ ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।
ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 4,645.22 ਕਰੋੜ ਰੁਪਏ ਦੇ ਸ਼ੇਅਰ ਵੇਚੇ। ਏਸ਼ੀਆ ਅਤੇ ਯੂਰਪ ਦੇ ਜ਼ਿਆਦਾਤਰ ਬਾਜ਼ਾਰ ਨਵੇਂ ਸਾਲ ਦੀਆਂ ਛੁੱਟੀਆਂ ਲਈ ਬੰਦ ਸਨ। ਅਮਰੀਕੀ ਬਾਜ਼ਾਰ ਮੰਗਲਵਾਰ ਨੂੰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ।
ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.88 ਫੀ ਸਦੀ ਦੀ ਤੇਜ਼ੀ ਨਾਲ 74.64 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।
ਮੰਗਲਵਾਰ ਨੂੰ ਬੀ.ਐਸ.ਈ. ਸੈਂਸੈਕਸ 109.12 ਅੰਕ ਡਿੱਗਿਆ, ਜਦਕਿ ਐਨਐਸਈ ਨਿਫਟੀ 0.10 ਅੰਕ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ। ਸਾਲ 2024 ’ਚ ਸੈਂਸੈਕਸ ’ਚ 5,898.75 ਅੰਕ ਯਾਨੀ 8.16 ਫੀ ਸਦੀ ਦੀ ਤੇਜ਼ੀ ਆਈ, ਜਦਕਿ ਨਿਫਟੀ ’ਚ 1,913.4 ਅੰਕ ਯਾਨੀ 8.80 ਫੀ ਸਦੀ ਦੀ ਤੇਜ਼ੀ ਆਈ।
(For more news apart from Sensex climbed 368 points on the first day of 2025 News in Punjabi, stay tuned to Rozana Spokesman)