ਜਾਣੋ ਕਿਉਂ ਪਹਿਲਾਂ ਸ਼ਾਮ 5 ਵਜੇ ਪੇਸ਼ ਕੀਤਾ ਜਾਂਦਾ ਸੀ ਬਜਟ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੋਦੀ ਸਰਕਾਰ ਦਾ ਬਜਟ ਆ ਗਿਆ ਹੈ। ਫਰਵਰੀ ਦੇ ਪਹਿਲੇ ਦਿਨ 11 ਵਜੇ ਪੇਸ਼ ਕੀਤਾ ਗਿਆ।

Photo

ਨਵੀਂ ਦਿੱਲੀ: ਮੋਦੀ ਸਰਕਾਰ ਦਾ ਬਜਟ ਆ ਗਿਆ ਹੈ। ਫਰਵਰੀ ਦੇ ਪਹਿਲੇ ਦਿਨ 11 ਵਜੇ ਪੇਸ਼ ਕੀਤਾ ਗਿਆ। ਪਰ ਅਜਿਹਾ ਹਮੇਸ਼ਾਂ ਤੋਂ ਨਹੀਂ ਸੀ। ਸਾਲ 1999 ਤੱਕ ਬਜਟ ਫਰਵਰੀ ਦੇ ਆਖਰੀ ਦਿਨ ਪੇਸ਼ ਹੁੰਦਾ ਸੀ ਤੇ ਉਹ ਵੀ ਦਿਨ ਵਿਚ ਨਹੀਂ ਬਲਕਿ ਸ਼ਾਮ ਨੂੰ ਪੰਜ ਵਜੇ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਸੀ? ਦਰਅਸਲ ਬਜਟ ਪੇਸ਼ ਕਰਨ ਦੀ ਪਰੰਪਰਾ 1947 ਤੋਂ ਪਹਿਲਾਂ ਦੀ ਹੈ।

ਭਾਵ ਜਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਉਸ ਸਮੇਂ ਵੀ ਬਜਟ ਪੇਸ਼ ਹੁੰਦਾ ਸੀ। ਪਰ ਉਸ ਸਮੇਂ ਉਹ ਗੁਲਾਮ ਭਾਰਤ ਦਾ ਬਜਟ ਹੁੰਦਾ ਸੀ, ਜਿਸ ਦਾ ਸਰਵੇਖਣ ਲੰਡਨ ਵਿਚ ਬੈਠੀ ਅੰਗ੍ਰੇਜ਼ ਸਰਕਾਰ ਕਰਦੀ ਸੀ। ਉਸ ਸਮੇਂ ਇਹ ਧਿਆਨ ਵਿਚ ਰੱਖ ਕੇ ਬਜਟ ਪੇਸ਼ ਕੀਤਾ ਜਾਂਦਾ ਸੀ ਕਿ ਉਸ ਨੂੰ ਬ੍ਰਿਟਿਸ਼ ਸੰਸਦ ਅਰਾਮ ਨਾਲ ਸੁਣ ਸਕੇ।

ਜਦੋਂ ਭਾਰਤ ਵਿਚ ਸ਼ਾਮ ਦੇ 5 ਵਜਦੇ ਸੀ ਤਾਂ ਬ੍ਰਿਟੇਨ ਵਿਚ ਉਸ ਸਮੇਂ ਸਵੇਰ ਦੇ 11.30 ਵਜਦੇ ਸੀ। ਅੰਗ੍ਰੇਜ਼ੀ ਦੇ ਜਾਣ ਤੋਂ ਬਾਅਦ ਵੀ ਇਹੀ ਪਰੰਪਰਾ ਜਾਰੀ ਰਹੀ। ਇਸ ਤੋਂ ਬਾਅਦ ਇਸ ਨੂੰ ਬਦਲਣ ਦਾ ਬੀੜਾ ਯਸ਼ਵੰਤ ਸਿਨਹਾ ਨੇ ਚੁੱਕਿਆ। ਉਹ ਅਟਲ ਬਿਹਾਰੀ ਵਾਜਪਾਈ ਦੀ ਐਨਡੀਏ ਸਰਕਾਰ ਦੇ ਵਿੱਤ ਮੰਤਰੀ ਸੀ।

ਉਹਨਾਂ ਨੇ 1999 ਦੀ ਜਨਵਰੀ ਤੋਂ ਹੀ ਵਿੱਤ ਮੰਤਰਾਲੇ ਦੇ ਅਫਸਰਾਂ ਨੂੰ ਬਜਟ ਦਾ ਸਮਾਂ ਬਦਲਣ ‘ਤੇ ਵਿਚਾਰ ਕਰਨ ਲਈ ਕਿਹਾ। ਉਸ ਸਮੇਂ ਦੇ ਵਿੱਤ ਸਕੱਤਰ ਵਿਜੈ ਕੇਲਕਰ ਦਾ ਵੀ ਇਹੀ ਮੰਨਣਾ ਕਿ ਬਜਟ ਸਵੇਰੇ ਪੇਸ਼ ਹੋਵੇ ਤਾਂ ਵਧੀਆ ਹੈ। ਇਸ ਤੋਂ ਬਾਅਦ ਯਸ਼ਵੰਤ ਸਿਨਹਾ ਨੇ ਇਸ ਸਬੰਧੀ ਇਕ ਖਤ ਲੋਕ ਸਭਾ ਅਤੇ ਰਾਜ ਸਭਾ ਸਪੀਕਰ ਨੂੰ ਲਿਖਿਆ।

ਇਸ ਤਰ੍ਹਾਂ ਜਦੋਂ 27 ਫਰਵਰੀ 1999 ਨੂੰ ਸਵੇਰੇ 11 ਵਜੇ ਸਾਲ 1999-2000 ਦਾ ਬਜਟ ਪੇਸ਼ ਕਰਨ ਲਈ ਯਸ਼ਵੰਤ ਸਿਨਹਾ ਖੜ੍ਹੇ ਹੋਏ ਤਾਂ ਇਕ ਨਵੀਂ ਪਰੰਪਰਾ ਦੀ ਸ਼ੁਰੂਆਤ ਹੋਈ। ਪਹਿਲਾਂ ਇਕ ਹੀ ਕਾਪੀ ਵਿਚ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਵਿਚ ਬਜਟ ਲਿਖਿਆ ਹੋਇਆ ਸੀ। ਇਸ ਨਾਲ ਇਕ ਵੱਡਾ ਬਜਟ ਬਣਦਾ ਸੀ।

ਇਸ ਦੀ ਥਾਂ ਫਿਰ ਹਿੰਦੀ ਅਤੇ ਅੰਗਰੇਜ਼ੀ ਦੀਆਂ ਵੱਖ-ਵੱਖ ਕਾਪੀਆਂ ਬਣਾਈਆਂ ਜਾਣ ਲੱਗੀਆਂ। ਇਸ ਤੋਂ ਇਲਾਵਾ ਬਜਟ ਦੇ ਨਾਲ ਆਉਣ ਵਾਲੇ ਦਸਤਾਵੇਜ਼ਾਂ ਲਈ ਵੀ ਕਲਰ ਕੋਡਿੰਗ ਸ਼ੁਰੂ ਹੋ ਗਈ ਹੈ।