ਘਰੇਲੂ ਕੱਚੇ ਤੇਲ ’ਤੇ ‘ਸਬੱਬੀ ਲਾਭ ਟੈਕਸ’ ਵਧਿਆ, ਡੀਜ਼ਲ ’ਤੇ ਘਟਿਆ 

ਏਜੰਸੀ

ਖ਼ਬਰਾਂ, ਵਪਾਰ

ਨਵੀਂਆਂ ਦਰਾਂ 1 ਮਾਰਚ ਤੋਂ ਲਾਗੂ ਹੋ ਗਈਆਂ ਹਨ

Petrol

ਨਵੀਂ ਦਿੱਲੀ: ਸਰਕਾਰ ਨੇ ਸ਼ੁਕਰਵਾਰ ਤੋਂ ਘਰੇਲੂ ਪੱਧਰ ’ਤੇ ਤਿਆਰ ਕੱਚੇ ਤੇਲ ’ਤੇ ‘ਸਬੱਬੀ ਲਾਭ ਟੈਕਸ’ 3,300 ਰੁਪਏ ਪ੍ਰਤੀ ਟਨ ਤੋਂ ਵਧਾ ਕੇ 4,600 ਰੁਪਏ ਪ੍ਰਤੀ ਟਨ ਕਰ ਦਿਤਾ ਹੈ। ਇਹ ਟੈਕਸ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ (ਐਸ.ਏ.ਈ.ਡੀ.) ਦੇ ਰੂਪ ’ਚ ਲਗਾਇਆ ਜਾਂਦਾ ਹੈ। ਇਕ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਘਰੇਲੂ ਕੱਚੇ ਤੇਲ ’ਤੇ ‘ਸਬੱਬੀ ਲਾਭ ਟੈਕਸ’ ਵਧਾ ਦਿਤਾ ਗਿਆ ਹੈ ਪਰ ਡੀਜ਼ਲ ਦੇ ਨਿਰਯਾਤ ’ਤੇ ਟੈਕਸ 1.50 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ ਜ਼ੀਰੋ ਕਰ ਦਿਤਾ ਗਿਆ ਹੈ।

ਇਸ ਤੋਂ ਇਲਾਵਾ ਪਟਰੌਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ (ਏ.ਟੀ.ਐਫ.) ’ਤੇ ਟੈਕਸ ਪਹਿਲਾਂ ਦੀ ਤਰ੍ਹਾਂ ਸਿਫ਼ਰ ਰੱਖਿਆ ਗਿਆ ਹੈ। ਨਵੀਂਆਂ ਦਰਾਂ 1 ਮਾਰਚ ਤੋਂ ਲਾਗੂ ਹੋ ਗਈਆਂ ਹਨ। ਦੇਸ਼ ’ਚ ਪਹਿਲੀ ਵਾਰ 1 ਜੁਲਾਈ 2022 ਨੂੰ ‘ਸਬੱਬੀ ਲਾਭ ਟੈਕਸ’ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਭਾਰਤ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ, ਜੋ ਊਰਜਾ ਕੰਪਨੀਆਂ ਦੇ ਅਸਧਾਰਨ ਮੁਨਾਫੇ ’ਤੇ ਟੈਕਸ ਲਗਾਉਂਦੇ ਹਨ। ਇਨ੍ਹਾਂ ਟੈਕਸ ਦਰਾਂ ਦੀ ਸਮੀਖਿਆ ਪਿਛਲੇ ਦੋ ਹਫਤਿਆਂ ’ਚ ਤੇਲ ਦੀਆਂ ਔਸਤ ਕੀਮਤਾਂ ਦੇ ਅਧਾਰ ’ਤੇ ਹਰ ਪੰਦਰਵਾੜੇ ’ਚ ਕੀਤੀ ਜਾਂਦੀ ਹੈ।