ਅਜ ਤੋਂ ਬਦਲ ਗਏ ਇਨਕਮ ਟੈਕ‍ਸ ਤੋਂ ਲੈ ਕੇ ਡਰਾਈਵਿੰਗ ਲਾਈਸੈਂਸ ਤਕ ਦੇ ਨਿਯਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵਾਂ ਵਿੱਤ‍ੀ ਸਾਲ 2018-19 ਸ਼ੁਰੂ ਹੋ ਗਿਆ ਹੈ। ਇਸ ਨਾਲ ਹੀ ਦੇਸ਼ 'ਚ ਇਨਕਮ ਟੈਕ‍ਸ, ਜੀਐਸਟੀ ,  ਮੋਟਰ ਬੀਮਾ, ਬੈਂਕਿੰਗ ਸਮੇਤ ਸਾਰੀਆਂ ਚੀਜ਼ਾਂ ਲਈ ਕਈ ਨਿਯਮ ਬਦਲ ਗਏ ਹਨ।

1 April

ਨਵੀਂ ਦਿੱਲ‍ੀ: ਨਵਾਂ ਵਿੱਤ‍ੀ ਸਾਲ 2018-19 ਸ਼ੁਰੂ ਹੋ ਗਿਆ ਹੈ। ਇਸ ਨਾਲ ਹੀ ਦੇਸ਼ 'ਚ ਇਨਕਮ ਟੈਕ‍ਸ, ਜੀਐਸਟੀ ,  ਮੋਟਰ ਬੀਮਾ, ਬੈਂਕਿੰਗ ਸਮੇਤ ਸਾਰੀਆਂ ਚੀਜ਼ਾਂ ਲਈ ਕਈ ਨਿਯਮ ਬਦਲ ਗਏ ਹਨ। ਬਦਲੇ ਹੋਏ ਨਿਯਮਾਂ ਦੇ ਚਲਦੇ ਇਕ ਪਾਸੇ ਨਾਗਰਿਕਾਂ ਨੂੰ ਡਰਾਈਵਿੰਗ ਲਾਈਸੈਂਸ ਬਣਵਾਉਣ 'ਚ ਸੌਖ, ਕੁੱਝ ਚੀਜ਼ਾਂ ਸਸ‍ਤੀਆਂ ਹੋ ਜਾਣ ਤੋਂ ਰਾਹਤ,  ਕਾਰ ਅਤੇ ਬਾਇਕ ਲਈ ਮੋਟਰ ਬੀਮਾ ਪ੍ਰੀਮੀਅਮ ਘਟਣ ਆਦਿ ਵਰਗੇ ਕਈ ਤਰ੍ਹਾਂ ਦੇ ਫ਼ਾਈਦੇ ਮਿਲਣਗੇ ਤਾਂ ਦੂਜੇ ਪਾਸੇ ਕਈ ਚੀਜ਼ਾਂ ਦੇ ਮਹਿੰਗੇ ਹੋ ਜਾਣ ਦੀ ਮਾਰ ਵੀ ਝੇਲਣੀ ਹੋਵੇਗੀ।  

ਲਾਗੂ ਹੋ ਜਾਣਗੇ SBI ਵੱਲੋਂ ਕੀਤੇ ਗਏ ਬਦਲਾਅ 
ਦੇਸ਼ ਦੇ ਸੱਭ ਤੋਂ ਵੱਡੇ ਬੈਂਕ SBI ਵੱਲੋਂ ਕੁੱਝ ਬਦਲੇ ਹੋਏ ਨਿਯਮ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਇਹ ਬਦਲਾਅ 2 ਅਪ੍ਰੈਲ ਤੋਂ 10 ਅਪ੍ਰੈਲ ਤਕ ਬੈਂਕ ਦੀ 11 ਸ਼ਾਖਾਵਾਂ 'ਚ ਕੀਤੀ ਜਾਵੇਗੀ। ਇੰਨ‍ਹਾਂ ਨੂੰ ਜਾਰੀ ਕਰਨ ਵਾਲੀ ਬੈਂਕ ਦੀਆਂ ਸ਼ਾਖਾਵਾਂ 'ਚ ਹੀ ਕੈਸ਼ ਵੀ ਕਰਾਇਆ ਜਾ ਸਕੇਗਾ।  

ਉਥੇ ਹੀ ਦੂਜੇ ਪਾਸੇ ਡਾਕਖਾਨੇ ਦਾ ਪੇਮੈਂਟਸ ਬੈਂਕ ਵੀ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਤੁਹਾਨੂੰ ਡਾਕਖਾਨਾ ਦੇ ਜ਼ਰੀਏ ਬੈਂ‍ਕਾਂ ਵਰਗੀ ਸੁਵਿਧਾਵਾਂ ਮਿਲਣਗੀਆਂ। ਇਹਨਾਂ 'ਚ 1 ਲੱਖ ਰੁ. ਤਕ ਦਾ ਬਚਤ ਖਾਤਾ, ਬਚਤ ਖਾਤਾ 'ਤੇ 5.5 ਫ਼ੀ ਸਦੀ ਵਿਆਜ, ਡਿਜੀਟਲ ਪੇਮੈਂਟ, ਡੋਮੈਸਟਿਕ ਰੇਮਿਟੇਂਸ ਆਫਰਿੰਗ(ਘਰੇਲੂ ਪੈਸੇ ਭੇਜਣ ਦੀ ਪੇਸ਼ਕਸ਼) ਜ਼ਰੀਏ ਫ਼ੰਡ ਟਰਾਂਨ‍ਸਫ਼ਰ, ਕਰੰਟ ਖਾਤਾ ਅਤੇ ਫਾਈਨੈਂਸ਼ੀਅਲ ਸਰਵਿਸ, ਬੀਮਾ, ਮਿਊਚੁਅਲ ਫ਼ੰਡ, ਪੈਂਸ਼ਨ, ਕਰੈਡਿਟ ਉਤਪਾਦ,  ਫਾਰੈਕ‍ਸ, ਡੋਰਸ‍ਟੈਪ ਬੈਂਕਿੰਗ, ਸਬਸਿਡੀ ਦੇ ਡਾਈਰੈਕ‍ਟ ਬੈਨਿਫ਼ਿਟ ਟਰਾਂਨ‍ਸਫ਼ਰ ਦੀ ਸਹੂਲਤ ਆਦਿ ਸ਼ਾਮਲ ਹਨ। ਨਾਲ ਹੀ ਕੁੱਝ ਬੈਂਕਾਂ ਜਿਵੇਂ RBL ਨੇ 1 ਅਪ੍ਰੈਲ ਤੋਂ ਬਚਤ ਖਾਤੇ ਲਈ ਅਪਣੀ ਨਵੀਂ ਵਿਆਜ ਦਰਾਂ ਵੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।