ਭਾਰਤ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਇਲ ਉਤਪਾਦਕ ਦੇਸ਼ ਬਣਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਚੀਨ ਦੇ ਬਾਅਦ ਭਾਰਤ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਈਲ ਉਤਪਾਦਕ ਦੇਸ਼ ਬਣ ਗਿਆ ਹੈ।  ਇੰਡੀਅਨ ਸੈਲੂਲਰ ਅਸੋਸੀਏਸ਼ਨ (ICA) ਦੁਆਰਾ ਦੂਰਸੰਚਾਰ ਮੰਤਰੀ ਮਨੋਜ ਸਿੰਹਾ..

India became the second largest mobile producer in the world

ਨਵੀਂ ਦਿੱਲੀ: ਚੀਨ ਦੇ ਬਾਅਦ ਭਾਰਤ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਈਲ ਉਤਪਾਦਕ ਦੇਸ਼ ਬਣ ਗਿਆ ਹੈ।  ਇੰਡੀਅਨ ਸੈਲੂਲਰ ਅਸੋਸੀਏਸ਼ਨ (ICA) ਦੁਆਰਾ ਦੂਰਸੰਚਾਰ ਮੰਤਰੀ ਮਨੋਜ ਸਿੰਹਾ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਨਾਲ ਸਾਂਝਾ ਜਾਣਕਾਰੀ ਮੁਤਾਬਕ ਭਾਰਤ ਨੇ ਹੈਂਡਸੈਟ ਉਤਪਾਦਨ ਦੇ ਮਾਮਲੇ 'ਚ ਵਿਅਤਨਾਮ ਨੂੰ ਪਿੱਛੇ ਛੱਡ ਦਿਤਾ ਹੈ।  

ਆਈਸੀਏ ਦੇ ਰਾਸ਼ਟਰੀ ਪ੍ਰਧਾਨ ਪੰਕਜ ਮਹਿੰਦਰੂ ਨੇ ਦੋਹਾਂ ਕੇਂਦਰੀ ਮੰਤਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਸਾਨੂੰ ਤੁਹਾਨੂੰ ਸੂਚਤ ਕਰਨ 'ਚ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ, ਆਈਸੀਏ ਅਤੇ ਐਫ਼ਟੀਟੀਐਫ਼ ਦੇ ਕਠੋਰ ਅਤੇ ਤਾਲਮੇਲ ਕੋਸ਼ੀਸ਼ਾਂ ਨਾਲ ਭਾਰਤ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਈਲ ਉਤਪਾਦਕ ਦੇਸ਼ ਬਣ ਗਿਆ ਹੈ।

ਆਈਸੀਏ ਨੇ ਬਾਜ਼ਾਰ ਖੋਜ ਫਰਮ ਆਈਐਚਐਸ, ਚੀਨ ਦੇ ਰਾਸ਼ਟਰੀ ਅੰਕੜੇ ਬਿਊਰੋ ਅਤੇ ਵਿਅਤਨਾਮ ਦੇ ਇਕੋ ਜਿਹੇ ਅੰਕੜੇ ਦਫ਼ਤਰ ਤੋਂ ਉਪਲਬਧ ਅੰਕੜੀਆਂ ਦਾ ਹਵਾਲਿਆ ਦਿਤਾ ਹੈ। ਆਈਸੀਐਸ ਦੁਆਰਾ ਸਾਂਝੇ ਅੰਕੜੀਆਂ ਮੁਤਾਬਕ ਦੇਸ਼ 'ਚ ਮੋਬਾਈਲ ਫ਼ੋਨ ਦਾ ਵਾਰਸ਼ਿਕ ਉਤਪਾਦਨ 2014 'ਚ 30 ਲੱਖ ਇਕਾਈ ਤੋਂ ਵਧ ਕੇ 2017 'ਚ 1.1 ਕਰੋਡ਼ ਇਕਾਈ ਹੋ ਗਿਆ ਹੈ।  

ਭਾਰਤ, ਵਿਅਤਮਾਨ ਨੂੰ ਪਛਾੜ ਕੇ 2017 'ਚ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਈਲ ਫ਼ੋਨ ਉਤਪਾਦਕ ਦੇਸ਼ ਬਣ ਗਿਆ ਹੈ। ਦੇਸ਼ 'ਚ ਮੋਬਾਈਲ ਫ਼ੋਨ ਉਤਪਾਦਨ ਵਧਣ ਦੇ ਨਾਲ ਇਨ੍ਹਾਂ ਦਾ ਆਯਾਤ ਵੀ 2017-18 'ਚ ਘੱਟ ਕੇ ਅੱਧੇ ਤੋਂ ਘੱਟ ਰਹਿ ਗਿਆ ਹੈ। ਇਲੈਕਟਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਦੇ ਤਹਿਤ ਫਾਸਟ ਟ੍ਰੈਕ ਟਾਸਕ ਫੋਰਸ (FTTF) ਨੇ 2019 ਤਕ ਮੋਬਾਈਲ ਫ਼ੋਨ ਉਤਪਾਦਨ 50 ਕਰੋਡ਼ ਇਕਾਈ ਤਕ ਪਹੁੰਚਾਣ ਦਾ ਟੀਚਾ ਰੱਖਿਆ ਹੈ,  ਜਿਸ ਦਾ ਅਨੁਮਾਨਿਤ ਮੁੱਲ ਕਰੀਬ 46 ਅਰਬ ਡਾਲਰ ਹੋਵੇਗਾ।