ਟਾਟਾ ਕਲਿਕ 'ਤੇ ਐਮੇਜ਼ਾਨ,ਫ਼ਲਿਪਕਾਰਟ ਨੂੰ ਟੱਕਰ ਲਈ ਸਮਾਰਟਫ਼ੋਨ,ਟੀ.ਵੀ.ਅਤੇ ਏ.ਸੀ.'ਤੇ ਮਿਲੇਗਾ ਡਿਸਕਾਊਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟਾਟਾ ਕਲਿਕ ਦਾ ਮਕਸਦ ਪਹਿਲਾਂ ਤੋਂ ਸਥਾਪਤ ਫ਼ਲਿਪਕਾਰਟ ਅਤੇ ਐਮੇਜ਼ਾਨ ਦਾ ਮੁਕਾਬਲਾ ਕਰਨਾ ਹੈ।

Tata Cliq

ਭਾਰਤ ਦੇ ਈ-ਕਾਮਰਸ ਸੈਕਟਰ 'ਤੇ ਰਾਜ ਕਰਨ ਵਾਲੀ ਫ਼ਲਿਪਕਾਰਟ ਅਤੇ ਐਮੇਜ਼ਾਨ ਇੰਡੀਆ ਨੂੰ ਹੁਣ ਵੱਡੀ ਟੱਕਰ ਮਿਲ ਸਕਦੀ ਹੈ। ਟਾਟਾ ਗਰੁਪ ਦੇ ਈ-ਕਾਮਰਸ ਵੇਂਚਰ ਟਾਟਾ ਕਲਿਕ ਨੇ ਅਪਣੀ ਰਣਨੀਤੀ 'ਚ ਬਦਲਾਅ ਕਰਦਿਆਂ ਸਮਾਰਟਫ਼ੋਨ, ਟੀ.ਵੀ. ਅਤੇ ਏ.ਸੀ. ਵਰਗੀਆਂ ਚੀਜ਼ਾਂ 'ਤੇ ਭਾਰੀ ਡਿਸਕਾਊਂਟ ਦੇਣਾ ਸ਼ੁਰੂ ਕਰ ਦਿਤਾ ਹੈ। ਟਾਟਾ ਕਲਿਕ ਦਾ ਮਕਸਦ ਪਹਿਲਾਂ ਤੋਂ ਸਥਾਪਤ ਫ਼ਲਿਪਕਾਰਟ ਅਤੇ ਐਮੇਜ਼ਾਨ ਦਾ ਮੁਕਾਬਲਾ ਕਰਨਾ ਹੈ।

ਹੁਣ ਤਕ ਟਾਟਾ ਕਲਿਕ ਘੱਟ ਡਿਸਕਾਊਂਟ ਨਾਲ ਹੀ ਜ਼ਿਆਦਾਤਰ ਉਤਪਾਦਾਂ ਦੀਆਂ ਕੀਮਤਾਂ ਰਿਟੇਲ ਸਟੋਰਾਂ ਦੇ ਬਰਾਬਰ ਰੱਖਣ ਦੇ ਮਾਡਲ 'ਤੇ ਚੱਲ ਰਿਹਾ ਸੀ। ਈ-ਕਾਮਰਸ ਮਾਰਕੀਟ ਦੀ ਕੁਲ ਸੇਲ 'ਚ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦੀ 50-55 ਫ਼ੀ ਸਦੀ ਹਿੱਸੇਦਾਰੀ ਹੈ। ਟਾਟਾ ਕਲਿਕ ਇਨ੍ਹਾਂ 'ਚ ਮਾਰਕੀਟ ਸ਼ੇਅਰ ਵਧਾਉਣਾ ਚਾਹੁੰਦੀ ਹੈ। ਇਸ ਨਾਲ ਉਸ ਨੂੰ ਦੀਵਾਲੀ ਦੇ ਫ਼ੈਸਟੀਵਲ ਸੀਜ਼ਨ ਦੌਰਾਨ ਵੀ ਅਪਣੀ ਸੇਲ ਵਧਾਉਣ 'ਚ ਮਦਦ ਮਿਲੇਗੀ।  (ਏਜੰਸੀ)