ਕੰਪਨੀ ਧੋਖਾਧੜੀ : ਜਾਅਲੀ ਕੰਪਨੀਆਂ ਦੀ ਖ਼ੈਰ ਨਹੀਂ, ਸਰਕਾਰ ਉਠਾ ਰਹੀ ਹੈ ਇਹ ਵੱਡਾ ਕਦਮ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੇਂਦਰੀ ਮੰਤਰੀ ਪੀਪੀ ਚੌਧਰੀ ਨੇ ਕਿਹਾ ਕਿ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਵਹਿਸਲ ਬਲੋਅਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਯੋਜਨਾ ਹੈ। ਉਨ੍ਹਾਂ ਨੇ...

Corporate frauds

ਨਵੀਂ ਦਿੱਲੀ : ਕੇਂਦਰੀ ਮੰਤਰੀ ਪੀਪੀ ਚੌਧਰੀ ਨੇ ਕਿਹਾ ਕਿ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਵਹਿਸਲ ਬਲੋਅਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੰਪਨੀ ਕਾਨੂੰਨ ਤਹਿਤ ਜਾਣਕਾਰੀ ਨਾਲ ਸਬੰਧਤ ਪੱਖਾਂ ਦੇ ਅਧਾਰ ਵੇਰਵੇ ਨੂੰ ਜੋੜਨ ਦੀ ਦਿਸ਼ਾ 'ਚ ਵੀ ਕੰਮ ਕਰ ਰਹੀ ਹੈ। 

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਗ਼ੈਰਕਾਨੂੰਨੀ ਢੰਗ ਨਾਲ ਪੈਸਿਆਂ 'ਤੇ ਕਾਰਵਾਈ ਕਰਨ ਲਈ ਕਈ ਕਦਮ ਚੁਕੇ, ਜਿਸ ਨਾਲ ਸਰਕਾਰੀ ਰਿਕਾਰਡ 'ਚੋਂ 2.26 ਲੱਖ ਕੰਪਨੀਆਂ ਨੂੰ ਹਟਾ ਦਿਤਾ ਗਿਆ ਹੈ। ਲਮੇਂ ਸਮੇਂ ਤੋਂ ਕਾਰੋਬਾਰੀ ਗਤੀਵਿਧੀਆਂ ਨਾ ਕਰਨ ਕਾਰਨ ਇਹ ਕਦਮ ਚੁਕਿਆ ਗਿਆ ਹੈ। ਨਾਲ ਹੀ ਅਜਿਹੀ ਕਈ ਇਕਾਈਆਂ ਦੇ ਮਾਮਲੇ 'ਚ ਜਾਂਚ ਦੇ ਆਦੇਸ਼ ਦਿਤੇ ਹਨ। ਚੌਧਰੀ ਨੇ ਹਾਲ 'ਚ ਗਲਬਾਤ ਦੌਰਾਨ ਕਿਹਾ ਕਿ ਅਸੀਂ ਵਹਿਸਲ ਬਲੋਅਰ ਨੂੰ ਉਤਸ਼ਾਹਿਤ ਕਰਾਂਗੇ ਤਾਕਿ ਉਨ੍ਹਾਂ ਨੂੰ ਜੇਕਰ ਕਿਸੇ ਵੀ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਉਸ ਬਾਰੇ ਸਰਕਾਰ ਜਾਂ ਫਿਰ ਸਬੰਧਤ ਅਧਿਕਾਰੀ ਨੂੰ ਸੂਚਨਾ ਦੇਣ।

ਕਾਰਪੋਰੇਟ ਮਾਮਲਿਆਂ ਦੇ ਰਾਜਮੰਤਰੀ ਨੇ ਕਿਹਾ ਕਿ ਕੰਪਨੀ ਦੀ ਫ਼ਾਈਲਿੰਗ ਨਾਲ ਆਧਾਰ ਨੂੰ ਜੋੜਨ ਨਾਲ ਸਬੰਧਤ ਵਿਅਕਤੀਆਂ ਦੀ ਅਸਲੀਅਤ ਦਾ ਪਤਾ ਲਗਾਉਣ 'ਚ ਮਦਦ ਮਿਲੇਗੀ। ਕੰਪਨੀ ਕਾਨੂੰਨ ਤਹਿਤ ਮੰਤਰਾਲਾ ਨੂੰ ਸੂਚਨਾ ਐਮਸੀਏਏ 21 ਪੋਰਟਲ ਜ਼ਰੀਏ ਦਿਤੀ ਜਾਂਦੀ ਹੈ। ਚੌਧਰੀ ਮੁਤਾਬਕ ਮੰਤਰਾਲਾ ਨੇ ਸਬੰਧਤ ਪੱਖਾਂ ਤੋਂ ਜਲਦੀ ਤੋਂ ਜਲਦੀ ਆਧਾਰ ਹਾਸਲ ਕਰਨ ਅਤੇ ਉਸ ਨੂੰ ਐਮਸੀਏ 21 'ਚ ਉਪਲਬਧ ਅਪਣੇ ਵੇਰਵੇ ਨਾਲ ਜੋੜਨ ਨੂੰ ਕਿਹਾ ਹੈ।