MSME ਨੂੰ ਵਿੱਤੀ ਮਦਦ ਦੇਣ ਲਈ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਨੇ ਪੇਸ਼ ਕੀਤੇ ਦੋ ਲੋਨ ਉਤਪਾਦ

ਏਜੰਸੀ

ਖ਼ਬਰਾਂ, ਵਪਾਰ

ਇਨ੍ਹਾਂ ਦਾ ਮਕਸਦ ਆਕਸੀਜਨ ਸਿਲੰਡਰ, ਕੰਸੰਟ੍ਰੇਟਰ, ਆਕਸੀਮੀਟਰ ਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਨਾਲ ਸਬੰਧਤ ਉਤਪਾਦਨ ਤੇ ਸੇਵਾਵਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣਾ ਹੈ।

MSME, SIDBI

ਨਵੀਂ ਦਿੱਲੀ : ਸਿਡਬੀ ਨੇ ਸੂਖਮ, ਛੋਟੇ ਤੇ ਮੱਧਮ ਉਦਯੋਗਾਂ ਨੂੰ ਵਿੱਤੀ ਮਦਦ ਦੇਣ ਲਈ ਘੱਟ ਵਿਆਜ ਦਰਾਂ ਵਾਲੇ ਦੋ ਉਤਪਾਦ ਪੇਸ਼ ਕੀਤੇ ਹਨ। ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਇਹ ਉਦਯੋਗ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਆਕਸੀਜਨ, ਸਿਲੰਡਰ, ਆਕਸੀਮੀਟਰ ਤੇ ਹੋਰ ਸਾਮਾਨ ਦਾ ਨਿਰਮਾਣ ਕਰਨਗੇ ਤੇ ਇਨ੍ਹਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਈ ਜਾਵੇਗੀ।

ਸਿਡਬੀ ਨੇ ਐੱਮਐੱਸਐੱਮਈ ਸੈਕਟਰ ਨੂੰ ਤੇਜ਼ੀ ਨਾਲ ਕਰਜ਼ ਦੇਣ ਲਈ ਜਿਹੜੇ ਦੋ ਉਤਪਾਦਾਂ ਦਾ ਐਲਾਨ ਕੀਤਾ ਹੈ ਉਨ੍ਹਾਂ ਵਿਚ ਪਹਿਲਾ ਐੱਸਏਡਬਲਯੂਏਐੱਸ ਜਾਂ ਸਾਹ (ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਖ਼ਿਲਾਫ਼ ਜੰਗ ਵਿਚ ਹੈਲਥਕੇਅਰ ਸੈਕਟਰ ਨੂੰ ਸਿਡਬੀ ਦੀ ਮਦਦ) ਹੈ। ਬੈਂਕ ਨੇ ਦੂਸਰਾ ਉਤਪਾਦ ਏਆਰਓਜੀ ਯਾਨੀ ਆਰੋਗ ਨਾਂ ਨਾਲ ਲਾਂਚ ਕੀਤਾ ਹੈ।

ਇਹ ਯੋਜਨਾਵਾਂ ਸਰਕਾਰ ਦੇ ਮਾਰਗ ਦਰਸ਼ਨ 'ਚ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਮਕਸਦ ਆਕਸੀਜਨ ਸਿਲੰਡਰ, ਆਕਸੀਜਨ ਕੰਸੰਟ੍ਰੇਟਰ, ਆਕਸੀਮੀਟਰ ਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਨਾਲ ਸਬੰਧਤ ਉਤਪਾਦਨ ਤੇ ਸੇਵਾਵਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਯੋਜਨਾਵਾਂ 'ਚ ਸਾਰੇ ਦਸਤਾਵੇਜ਼ਾਂ ਜਾਂ ਸੂਚਨਾਵਾਂ ਦੇ ਮਿਲਣ ਦੇ 48 ਘੰਟਿਆਂ ਦੇ ਅੰਦਰ 4.5 ਫ਼ੀਸਦ ਸਾਲਾਨਾ ਦੇ ਹੇਠਲੀ ਦਰ 'ਤੇ ਦੋ ਕਰੋੜ ਰੁਪਏ ਤਕ ਦੀ ਰਕਮ ਐੱਮਐੱਸਐੱਮਈ ਕੰਪਨੀਆਂ ਨੂੰ ਦਿੱਤੀ ਜਾ ਸਕਦੀ ਹੈ।