ਆਮ ਆਦਮੀ ਨੂੰ ਮਿਲੀ ਰਾਹਤ, ਰਸੋਈ ਗੈਸ ਹੋਈ ਸਸਤੀ, ਪੜ੍ਹੋ ਨਵੇਂ ਰੇਟ 

ਏਜੰਸੀ

ਖ਼ਬਰਾਂ, ਵਪਾਰ

ਤੇਲ ਮਾਰਕੀਟਿੰਗ ਕੰਪਨੀਆਂ ਨੇ ਸਤੰਬਰ ਮਹੀਨੇ ਵਿਚ ਗੈਸ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ

LPG Gas

ਨਵੀਂ ਦਿੱਲੀ - ਤੇਲ ਮਾਰਕੀਟਿੰਗ ਕੰਪਨੀਆਂ ਨੇ ਸਤੰਬਰ ਮਹੀਨੇ ਵਿਚ ਗੈਸ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਇਸ ਮਹੀਨੇ ਤੇਲ ਕੰਪਨੀਆਂ (ਐਚਪੀਸੀਐਲ, ਬੀਪੀਸੀਐਲ, ਆਈਓਸੀ) ਨੇ ਬਿਨ੍ਹਾਂ ਸਬਸਿਡੀ ਦੇ ਗੈਸ ਸਿਲੰਡਰਾਂ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਅਗਸਤ ਮਹੀਨੇ ਦੀ ਤਰ੍ਹਾਂ, ਗੈਰ-ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ 594 ਰੁਪਏ 'ਤੇ ਸਥਿਰ ਹੈ।

ਦੂਜੇ ਸ਼ਹਿਰਾਂ ਵਿਚ ਵੀ ਸਿਲੰਡਰ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਹਾਲਾਂਕਿ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ 2 ਰੁਪਏ ਦੀ ਕਟੌਤੀ ਕੀਤੀ ਗਈ ਹੈ। ਅਗਸਤ ਦੀ ਤਰ੍ਹਾਂ, ਸਤੰਬਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਿਰਫ਼ 594 ਰੁਪਏ ਹੈ। ਦੂਜੇ ਸ਼ਹਿਰਾਂ ਵਿਚ ਵੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਬਹੁਤ ਸਾਰੀਆਂ ਤਬਦੀਲੀਆਂ ਨਹੀਂ ਕੀਤੀਆਂ ਗਈਆਂ ਹਨ।

ਮੁੰਬਈ 'ਚ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ ਹੈ। ਜਦੋਂਕਿ ਚੇਨਈ ਵਿਚ ਇਹ 610 ਰੁਪਏ ਅਤੇ ਕੋਲਕਾਤਾ ਵਿਚ 620.50 ਰੁਪਏ ਪ੍ਰਤੀ ਸਿਲੰਡਰ ਹੈ। ਜੁਲਾਈ ਤੋਂ ਲੈ ਕੇ ਐਲਪੀਜੀ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਜੁਲਾਈ ਵਿਚ, 14 ਕਿੱਲੋ ਐਲ.ਪੀ.ਜੀ ਸਿਲੰਡਰ ਦੀ ਕੀਮਤ ਵਧਾ ਕੇ 4 ਰੁਪਏ ਕੀਤੀ ਗਈ ਸੀ। 

19 ਕਿਲੋ ਸਿਲੰਡਰ ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੀ ਵੈਬਸਾਈਟ ਦੇ ਅਨੁਸਾਰ, ਦਿੱਲੀ ਵਿਚ 19 ਕਿਲੋ ਐਲਪੀਜੀ ਸਿਲੰਡਰ ਦੀ ਕੀਮਤ ਵਿਚ 2 ਰੁਪਏ ਦੀ ਕਮੀ ਆਈ ਹੈ। ਹੁਣ ਦਿੱਲੀ ਵਿਚ ਇਸ ਸਿਲੰਡਰ ਦਾ ਨਵਾਂ ਰੇਟ 1133.50 ਰੁਪਏ ਪ੍ਰਤੀ ਸਿਲੰਡਰ ਹੈ। ਮੁੰਬਈ 'ਚ ਇਸ ਨੂੰ 2 ਰੁਪਏ ਘਟਾ ਕੇ ਨਵੀਂ ਕੀਮਤ 1,196.50 ਰੁਪਏ ਕਰ ਦਿੱਤੀ ਗਈ ਹੈ। ਵਪਾਰਕ ਤੌਰ 'ਤੇ 19 ਕਿਲੋਗ੍ਰਾਮ ਵਾਲੇ ਸਿਲੰਡਰ ਵਰਤੇ ਜਾਂਦੇ ਹਨ।