ਪੇਟੀਐਮ ਤੋਂ ਬਾਅਦ zomato ਤੇ Swiggy ਨੂੰ ਗੂਗਲ ਦਾ ਨੋਟਿਸ

ਏਜੰਸੀ

ਖ਼ਬਰਾਂ, ਵਪਾਰ

ਜਾਣੋ ਕਿਹੜੇ ਨਿਯਮਾਂ ਦਾ ਕੀਤਾ ਉਲੰਘਣ

Google issues notice to Zomato and Swiggy

ਨਵੀਂ ਦਿੱਲੀ: ਘਰ ਬੈਠੇ ਆਨਲਾਈਨ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਅਤੇ ਸਵਿਗੀ ਨੂੰ ਗੂਗਲ ਨੇ ਇਕ ਨੋਟਿਸ ਭੇਜਿਆ ਹੈ। ਗੂਗਲ ਦਾ ਕਹਿਣਾ ਹੈ ਕਿ ਦੋਵੇਂ ਕੰਪਨੀਆਂ ਨੇ ਪਲੇ ਸਟੋਰ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ ਹੀ ਗੂਗਲ ਨੇ ਦੋਵੇਂ ਕੰਪਨੀਆਂ ਨੂੰ ਅਪਣੇ ਐਪ ਵਿਚ ਇਕ ਨਵਾਂ ਫੀਚਰ ਪਾਉਣ ਲਈ ਕਿਹਾ ਹੈ।

ਦੱਸ ਦਈਏ ਕਿ 18 ਸਤੰਬਰ ਨੂੰ ਗੂਗਲ ਨੇ ਡਿਜੀਟਲ ਭੁਗਤਾਨ ਕੰਪਨੀ ਪੇਟੀਐਮ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਸੀ। ਗੂਗਲ ਨੇ ਪੇਟੀਐਮ 'ਤੇ ਖੇਡ ਦੇ ਸੱਟੇ ਨਾਲ ਜੁੜੀਆਂ ਗਤੀਵਿਧੀਆਂ ਦੀ ਨੀਤੀ ਦੀ ਉਲੰਘਣਾ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਕੁਝ ਘੰਟੇ ਬਾਅਦ ਹੀ ਪੇਟੀਐਮ ਨੂੰ ਪਲੇ ਸਟੋਰ 'ਤੇ ਬਹਾਲ ਕਰ ਦਿੱਤਾ ਗਿਆ ਸੀ।

ਗੂਗਲ ਵੱਲੋਂ ਨੋਟਿਸ ਮਿਲਣ ਤੋਂ ਬਾਅਦ ਜ਼ੋਮੈਟੋ ਦੇ ਬੁਲਾਰੇ ਨੇ ਕਿਹਾ ਹੈ ਕਿ ਗੂਗਲ ਨੇ ਉਹਨਾਂ ਨੂੰ ਨੋਟਿਸ ਭੇਜਿਆ ਹੈ ਪਰ ਇਹ ਪੂਰੀ ਤਰ੍ਹਾਂ ਅਣਉਚਿਤ ਨੋਟਿਸ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਇਹ ਨੋਟਿਸ ਬੇਇਨਸਾਫੀ ਹੈ ਪਰ ਉਹ ਗੂਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਪਣਾ ਕਾਰੋਬਾਰ ਕਰ ਰਹੇ ਹਨ।

ਕੰਪਨੀ ਨੇ ਇਹ ਵੀ ਕਿਹਾ ਹੈ ਕਿ ਗੂਗਲ ਨੇ ਜ਼ੋਮੈਟੋ ਪ੍ਰੀਮੀਅਰ ਲੀਗ ਦੇ ਫੀਚਰ ਵਿਚ ਜੋ ਵੀ ਬਦਲਾਅ ਕਰਨ ਲਈ ਕਿਹਾ ਹੈ, ਉਸ 'ਤੇ ਕੰਮ ਜਾਰੀ ਹੈ। ਦੱਸ ਦਈਏ ਕਿ ਇਹਨੀਂ ਦਿਨੀਂ ਕਈ ਕੰਪਨੀਆਂ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਕੇ ਦਾ ਫਾਇਦਾ ਲੈਣਾ ਚਾਹੁੰਦੀਆਂ ਹਨ। ਅਜਿਹੇ ਵਿਚ ਗ੍ਰਾਹਕਾਂ ਨੂੰ ਲੁਭਾਉਣ ਅਤੇ ਵਿਕਰੀ ਵਧਾਉਣ ਲਈ ਉਹ ਅਪਣੇ ਐਪ ਵਿਚ ਖੇਡ ਦਾ ਫੀਚਰ ਜੋੜ ਰਹੀਆਂ ਹਨ।