ਸਬਸਿਡੀ ਅਤੇ ਗੈਰ ਸਬਸਿਡੀ ਵਾਲੇ ਸਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ ਦੀ ਕੀਮਤ 2.94 ਰੁਪਏ ਪ੍ਰਤੀ ਸਿਲੰਡਰ ਵੱਧ ਗਈ।  ਸਿਲੰਡਰ ਦੇ ਆਧਾਰ ਮੁੱਲ ਵਿਚ ਬਦਲਾਅ ਅਤੇ ਉਸ ਉਤੇ ਟੈਕ...

Cylinder

ਨਵੀਂ ਦਿੱਲੀ : (ਪੀਟੀਆਈ) ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ ਦੀ ਕੀਮਤ 2.94 ਰੁਪਏ ਪ੍ਰਤੀ ਸਿਲੰਡਰ ਵੱਧ ਗਈ।  ਸਿਲੰਡਰ ਦੇ ਆਧਾਰ ਮੁੱਲ ਵਿਚ ਬਦਲਾਅ ਅਤੇ ਉਸ ਉਤੇ ਟੈਕਸ ਦੇ ਪ੍ਰਭਾਵ ਤੋਂ ਕੀਮਤਾਂ 'ਚ ਵਾਧਾ ਹੋਇਆ ਹੈ। ਇੰਡੀਅਨ ਆਈਲ ਕਾਰਪ (ਆਈਓਸੀ) ਨੇ ਬਿਆਨ 'ਚ ਕਿਹਾ ਕਿ 14.2 ਕਿੱਲੋ ਦੇ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬੁੱਧਵਾਰ ਅੱਧੀ ਰਾਤ ਤੋਂ 502.40 ਰੁਪਏ ਤੋਂ ਵਧ ਕੇ 505.34 ਰੁਪਏ ਪ੍ਰਤੀ ਸਿਲੰਡਰ ਹੋ ਜਾਣਗੇ। ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ ਦੇ ਮੁੱਲ 'ਚ ਜੂਨ ਤੋਂ ਇਹ ਛੇਵੀਂ ਵਾਰ ਵਧਿਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਕੀਮਤਾਂ 14.13 ਰੁਪਏ ਵੱਧ ਗਏ ਹਨ।  

ਐਲਪੀਜੀ ਉਪਭੋਕਤਾਵਾਂ ਨੂੰ ਬਾਜ਼ਾਰ ਕੀਮਤਾਂ 'ਤੇ ਰਸੋਈ ਗੈਸ ਸਿਲੰਡਰ ਖਰੀਦਣਾ ਹੁੰਦਾ ਹੈ। ਹਾਲਾਂਕਿ, ਸਰਕਾਰ ਸਾਲ ਭਰ ਵਿਚ 14.2 ਕਿੱਲੋ ਵਾਲੇ 12 ਸਿਲੰਡਰਾਂ 'ਤੇ ਸਿੱਧੇ ਗਾਹਕਾਂ ਦੇ ਬੈਂਕ ਖਾਤੇ ਵਿਚ ਸਬਸਿਡੀ ਪਾਉਂਦੀਆਂ ਹਨ। ਬਿਨਾਂ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ 60 ਰੁਪਏ ਵਧ ਕੇ 880 ਰੁਪਏ ਪ੍ਰਤੀ ਸਿਲੰਡਰ ਹੋ ਗਈ। ਇਸ ਦੇ ਨਾਲ ਹੀ ਗਾਹਕਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਹੋਣ ਵਾਲੀ ਸਬਸਿਡੀ ਨਵੰਬਰ 2018 ਵਿਚ ਵਧ ਕੇ 433.66 ਰੁਪਏ ਪ੍ਰਤੀ ਸਿਲੰਡਰ ਹੋ ਗਈ, ਜੋ ਕਿ ਅਕਤੂਬਰ ਮਹੀਨੇ ਵਿਚ 376.60 ਰੁਪਏ ਪ੍ਰਤੀ ਸਿਲੰਡਰ 'ਤੇ ਸੀ।

ਜ਼ਿਕਰਯੋਗ ਹੈ ਕਿ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਫੰਡ ਗਿਰਾਵਟ ਦਰ ਦੇ ਬਰਾਬਰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੈਅ ਹੁੰਦੇ ਹਨ, ਜਿਸ ਦੇ ਆਧਾਰ 'ਤੇ ਸਬਸਿਡੀ ਰਾਸ਼ੀ ਵਿਚ ਹਰ ਮਹੀਨੇ ਬਦਲਾਅ ਹੁੰਦਾ ਹੈ। ਜਦੋਂ ਅੰਤਰਰਾਸ਼ਟਰੀ ਦਰਾਂ ਵਿਚ ਵਾਧਾ ਹੁੰਦਾ ਹੈ ਤਾਂ ਸਰਕਾਰ ਜ਼ਿਆਦਾ ਸਬਸਿਡੀ ਦਿੰਦੀ ਹੈ ਪਰ ਟੈਕਸ ਨਿਯਮਾਂ ਦੇ ਮੁਤਾਬਕ ਰਸੋਈ ਗੈਸ 'ਤੇ ਜੀਐਸਟੀ ਦੀ ਗਿਣਤੀ ਬਾਲਣ  ਦੇ ਬਾਜ਼ਾਰ ਕੀਮਤ 'ਤੇ ਹੀ ਤੈਅ ਕੀਤੀ ਜਾਂਦੀ ਹੈ। ਅਜਿਹੇ 'ਚ ਸਰਕਾਰ ਬਾਲਣ ਦੀ ਕੀਮਤ ਦੇ ਇਕ ਹਿੱਸੇ ਨੂੰ ਤਾਂ ਸਬਸਿਡੀ ਦੇ ਤੌਰ 'ਤੇ ਦੇ ਸਕਦੀ ਹੈ ਪਰ ਟੈਕਸ ਦਾ ਭੁਗਤਾਨ ਬਾਜ਼ਾਰ ਦਰ 'ਤੇ ਕਰਨਾ ਹੁੰਦਾ ਹੈ।

ਇਸ ਦੇ ਚਲਦੇ ਕੀਮਤਾਂ ਵਿਚ ਵਾਧਾ ਹੁੰਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਕੀਮਤਾਂ ਵਿਚ ਵਾਧਾ ਅਤੇ ਵਿਦੇਸ਼ੀ ਫੰਡ ਗਿਰਾਵਟ ਵਿਚ ਉਤਾਰ ਚੜਾਅ ਤੋਂ ਬਿਨਾਂ ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ 60 ਰੁਪਏ ਮਹਿੰਗਾ ਹੋ ਗਿਆ ਹੈ, ਜਦੋਂ ਕਿ ਸਬਸਿਡੀ ਵਾਲੇ ਐਲਪੀਜੀ ਗਾਹਕਾਂ 'ਤੇ ਜੀਐਸਟੀ ਕਾਰਨ ਸਿਰਫ਼ 2.94 ਰੁਪਏ ਦਾ ਬੋਝ ਪਵੇਗਾ।