ਸੋਨੇ ਤੇ ਚਾਂਦੀ ਦਾ ਫਿਰ ਵਧਿਆ ਰੇਟ, ਲੋਕਾਂ ਦੀ ਪਹੁੰਚ ਤੋਂ ਹੋ ਰਹੇ ਨੇ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ 'ਚ ਤੇਜ਼ੀ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਘਰੇਲੂ...

Gold Price

ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ 'ਚ ਤੇਜ਼ੀ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਘਰੇਲੂ ਪੱਧਰ 'ਤੇ ਤਿਉਹਾਰੀ ਮੰਗ ਖਤਮ ਹੋਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ ਨੇ ਲੰਬੀ ਛਲਾਂਗ ਲਗਾਈ। ਸੋਨਾ 435 ਰੁਪਏ ਦੀ ਤੇਜ਼ੀ ਦੇ ਨਾਲ ਦੋ ਮਹੀਨੇ ਦੇ ਬਾਅਦ 40 ਹਜ਼ਾਰ ਰੁਪਏ ਤੋਂ ਉੱਪਰ ਨਿਕਲ ਗਿਆ ਜਦੋਂਕਿ ਚਾਂਦੀ 410 ਰੁਪਏ ਚਮਕ ਕੇ 48 ਹਜ਼ਾਰ ਰੁਪਏ ਦੇ ਪਾਰ ਹੋ ਗਈ।

ਸੋਨਾ ਸਟੈਂਡਰਡ 435 ਰੁਪਏ ਚੜ੍ਹ ਕੇ 40,145 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਇਸ ਦੌਰਾਨ ਚਾਂਦੀ 'ਚ ਵੀ ਕਾਫੀ ਤੇਜ਼ੀ ਦੇਖੀ ਗਈ ਅਤੇ ਉਹ 410 ਰੁਪਏ ਦੀ ਤੇਜ਼ੀ ਲੈ ਕੇ 48,100 ਰੁਪਏ ਪ੍ਰਤੀ ਕਿਲੋ ਪਹੁੰਚ ਗਈ। ਪੰਜ ਸਤੰਬਰ ਦੇ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੋਨਾ 40 ਹਜ਼ਾਰ ਦੇ ਪਾਰ ਪਹੁੰਚਿਆ ਹੈ। ਪੰਜ ਸਤੰਬਰ ਨੂੰ ਸੋਨਾ 40,470 ਰੁਪਏ ਤੱਕ ਪਹੁੰਚਿਆ ਸੀ।

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸੋਨਾ ਹਾਜ਼ਰ 0.50 ਡਾਲਰ ਚੜ੍ਹ ਕੇ 1,512.35 ਡਾਲਰ ਪ੍ਰਤੀ ਔਂਸ 'ਤੇ ਰਿਹਾ। ਹਾਲਾਂਕਿ ਦਸੰਬਰ ਦਾ ਅਮਰੀਕਾ ਸੋਨਾ ਵਾਇਦਾ 0.40 ਡਾਲਰ ਪ੍ਰਤੀ ਔਂਸ ਘੱਟ ਕੇ 1,511.00 ਡਾਲਰ ਪ੍ਰਤੀ ਔਂਸ 'ਤੇ ਰਿਹਾ। ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਮਾਮੂਲੀ ਤੇਜ਼ੀ ਰਹੀ। ਚਾਂਦੀ ਹਾਜ਼ਿਰ 0.005 ਡਾਲਰ ਚੜ੍ਹ ਕੇ 18.75 ਡਾਲਰ ਪ੍ਰਤੀ ਔਂਸ ਬੋਲੀ ਗਈ।