LPG Cylinder Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

LPG Cylinder Price Hike: 19 ਕਿਲੋ ਦਾ ਐਲਪੀਜੀ ਗੈਸ ਸਿਲੰਡਰ 'ਚ 100 ਰੁਪਏ ਤੋਂ ਵੱਧ ਦਾ ਵਾਧਾ

LPG Cylinder Price Hike

LPG Cylinder Price Hike news today in Punjabi: ਅੱਜ ਤੋਂ ਨਵੰਬਰ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਦੀਵਾਲੀ ਤੋਂ ਪਹਿਲਾਂ ਕਰਵਾ ਚੌਥ ਦੇ ਤਿਉਹਾਰ 'ਤੇ ਐਲਪੀਜੀ ਸਿਲੰਡਰਾਂ 'ਤੇ ਮਹਿੰਗਾਈ ਦਾ ਬੰਬ (ਐਲਪੀਜੀ ਪ੍ਰਾਈਸ ਹਾਈਕ) ਫਟ ਗਿਆ ਹੈ। ਦਰਅਸਲ ਪੈਟਰੋਲੀਅਮ ਕੰਪਨੀਆਂ ਨੇ ਇਕ ਵਾਰ ਫਿਰ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ: Sachin Pilot Divorce News: ਸਚਿਨ ਪਾਇਲਟ ਦਾ ਹੋਇਆ ਤਲਾਕ, ਚੋਣ ਹਲਫਨਾਮੇ 'ਚ ਹੋਇਆ ਖੁਲਾਸਾ 

1 ਨਵੰਬਰ 2023 ਤੋਂ 19 ਕਿਲੋ ਦਾ ਐਲਪੀਜੀ ਗੈਸ ਸਿਲੰਡਰ 'ਚ 100 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਹਾਲਾਂਕਿ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Supreme Court statement on pollution ਪ੍ਰਦੂਸ਼ਣ ਨਾਲ ਨਜਿੱਠਣ ਦੇ ਦਾਅਵੇ ਸਿਰਫ਼ ਕਾਗਜ਼ਾਂ 'ਤੇ, ਜ਼ਮੀਨੀ ਹਕੀਕਤ ਕੁਝ ਹੋਰ :ਸੁਪਰੀਮ ਕੋਰਟ 

 ਜਾਣਕਾਰੀ ਮੁਤਾਬਕ, ਅੱਜ ਤੋਂ ਰਾਜਧਾਨੀ ਦਿੱਲੀ 'ਚ 19 ਕਿਲੋ ਦਾ ਵਪਾਰਕ LPG ਸਿਲੰਡਰ 1,833 ਰੁਪਏ 'ਚ ਮਿਲੇਗਾ, ਜੋ ਪਹਿਲਾਂ 1731 ਰੁਪਏ 'ਚ ਮਿਲਦਾ ਸੀ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ 'ਚ ਇਸ ਦੀ ਕੀਮਤ ਵਧ ਕੇ 1785.50 ਰੁਪਏ ਹੋ ਗਈ ਹੈ, ਜੋ ਪਹਿਲਾਂ 1684 ਰੁਪਏ ਸੀ। ਉਥੇ ਹੀ ਕੋਲਕਾਤਾ 'ਚ ਇਹ 1839.50 ਰੁਪਏ ਦੀ ਬਜਾਏ 1943.00 ਰੁਪਏ 'ਚ ਵੇਚਿਆ ਜਾਵੇਗਾ, ਜਦਕਿ ਚੇਨਈ 'ਚ ਇਸ ਦੀ ਕੀਮਤ 1999.50 ਰੁਪਏ ਹੋ ਗਈ ਹੈ, ਜੋ ਹੁਣ ਤੱਕ 1898 ਰੁਪਏ ਸੀ।