LPG Cylinder Price: ਸਸਤਾ ਹੋਇਆ LPG ਸਿਲੰਡਰ, ਦਿੱਲੀ ਤੋਂ ਬਿਹਾਰ ਤੱਕ ਘਟੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
LPG Cylinder Price: ਦਿੱਲੀ ਵਿੱਚ 19 ਕਿਲੋਗ੍ਰਾਮ ਵਾਲਾ ਸਿਲੰਡਰ ਹੁਣ 1590.50 ਰੁਪਏ ਵਿਚ ਮਿਲੇਗਾ
LPG Cylinder Price: ਸਰਕਾਰ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ 'ਤੇ ਕੁਝ ਰਾਹਤ ਦਿੱਤੀ ਹੈ ਅਤੇ ਇਸ ਦੀ ਦਰ ਵਿੱਚ ਪੰਜ ਰੁਪਏ ਦੀ ਕਟੌਤੀ ਕੀਤੀ ਹੈ। 14 ਕਿਲੋਗ੍ਰਾਮ ਦੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1590.50 ਰੁਪਏ ਹੋਵੇਗੀ, ਜੋ ਪਹਿਲਾਂ 1595.50 ਰੁਪਏ ਸੀ।
ਹੁਣ ਇਸ ਦੀ ਕੀਮਤ ਕੋਲਕਾਤਾ ਵਿੱਚ 1694 ਰੁਪਏ, ਮੁੰਬਈ ਵਿੱਚ 1542 ਰੁਪਏ ਅਤੇ ਚੇਨਈ ਵਿੱਚ 1750 ਰੁਪਏ ਹੋ ਗਈ ਹੈ। ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੇਸ਼ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ, ਰਸੋਈ ਗੈਸ ਦੀ ਕੀਮਤ 850 ਤੋਂ 960 ਰੁਪਏ ਦੇ ਵਿਚਕਾਰ ਹੈ।
ਇਸ ਵੇਲੇ ਘਰੇਲੂ ਐਲਪੀਜੀ ਸਿਲੰਡਰ ਦਿੱਲੀ ਵਿੱਚ 853 ਰੁਪਏ, ਮੁੰਬਈ ਵਿੱਚ 852.50 ਰੁਪਏ, ਲਖਨਊ ਵਿੱਚ 890.50 ਰੁਪਏ, ਅਹਿਮਦਾਬਾਦ ਵਿੱਚ 860 ਰੁਪਏ, ਹੈਦਰਾਬਾਦ ਵਿੱਚ 905 ਰੁਪਏ, ਵਾਰਾਣਸੀ ਵਿੱਚ 916.50 ਰੁਪਏ ਅਤੇ ਪਟਨਾ ਵਿੱਚ 951 ਰੁਪਏ ਵਿੱਚ ਉਪਲਬਧ ਹੈ।