ਬਜਟ ਦੇ ਅਗਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ, ਫਟਾ-ਫਟ ਜਾਣੋ ਨਵੇਂ ਰੇਟਸ

ਏਜੰਸੀ

ਖ਼ਬਰਾਂ, ਵਪਾਰ

ਉੱਥੇ ਹੀ ਇਕ ਲੀਟਰ ਡੀਜ਼ਲ ਲਈ 66.14 ਰੁਪਏ ਦੇਣੇ ਪੈਣਗੇ।

Petrol diesel rates on 2nd february 2020

ਨਵੀਂ ਦਿੱਲੀ: ਬਜਟ ਦੇ ਅਗਲੇ ਦਿਨ ਹੀ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆਈ ਹੈ। ਤੇਲ ਕੰਪਨੀਆਂ ਨੇ ਐਤਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 9 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ ਜਦਕਿ ਡੀਜ਼ਲ ਦਾ ਭਾਅ 8 ਪੈਸੇ ਪ੍ਰਤੀ ਲੀਟਰ ਘਟਿਆ ਹੈ। ਰਾਜਧਾਨੀ ਦਿੱਲੀ ਵਿਚ ਹੁਣ ਇਕ ਲੀਟਰ ਪੈਟਰੋਲ ਲਈ 73.10 ਦੇਣੇ ਪੈਣਗੇ।

ਉੱਥੇ ਹੀ ਇਕ ਲੀਟਰ ਡੀਜ਼ਲ ਲਈ 66.14 ਰੁਪਏ ਦੇਣੇ ਪੈਣਗੇ। ਦਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਫਰਵਰੀ ਨੂੰ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਵਿਚ ਟੈਕਸਪੇਅਰਸ ਨੂੰ ਇਨਕਮ ਟੈਕਸ ਅਦਾ ਕਰਨ ਦੇ ਦੋ ਵਿਕਲਪ ਦਿੱਤੇ ਹਨ। ਨਵੇਂ ਵਿਕਲਪ ਵਿਚ ਟੈਕਸ ਦੀਆਂ ਦਰਾਂ ਘਟ ਹਨ ਪਰ ਕਿਸੇ ਵੀ ਟੈਕਸ ਛੋਟ ਨਹੀਂ ਲੈ ਸਕੋਗੇ ਲਾਭ।

IOC ਦੀ ਵੈਬਸਾਈਟ ਤੇ ਜਾਰੀ ਰੇਟਸ ਮੁਤਾਬਕ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 73.10 ਰੁਪਏ ਪ੍ਰਤੀ ਲੀਟਰ ਤੇ ਆ ਗਏ ਹਨ। ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਡਿੱਗ ਕੇ 66.14 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 78.74 ਰੁਪਏ ਪ੍ਰਤੀ ਲੀਟਰ ਹੈ, ਡੀਜ਼ਲ ਦੀ ਕੀਮਤ 69.34 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਕੋਲਕਾਤਾ ਵਿਚ ਪੈਟਰੋਲ 75.76 ਰੁਪਏ ਪ੍ਰਤੀ ਲੀਟਰ, ਡੀਜ਼ਲ 68.51 ਰੁਪਏ ਪ੍ਰਤੀ ਲੀਟਰ ਹੈ।

ਦੱਖਣ ਭਾਰਤ ਦੇ ਪ੍ਰਮੁੱਖ ਸ਼ਹਿਰ ਚੇਨੱਈ ਵਿਚ ਪੈਟਰੋਲ ਦੀ ਕੀਮਤ 75.94 ਰੁਪਏ ਪ੍ਰਤੀ ਲੀਟਰ ਤੇ ਆ ਗਿਆ ਹੈ। ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 69.88 ਰੁਪਏ ਪ੍ਰਤੀ ਲੀਟਰ ਹੈ। ਦਸ ਦਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਤੈਅ ਕੀਤੀਆਂ ਜਾਂਦੀਆਂ ਹਨ। ਸਵੇਰੇ 6 ਵਜੇ ਪੈਟਰੋਲ-ਡੀਜ਼ਲ ਦੀ ਨਵੀਂ ਕੀਮਤ ਲਾਗੂ ਹੋ ਜਾਂਦੀ ਹੈ। ਇਹਨਾਂ ਦੀ ਕੀਮਤ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਸਭ ਕੁੱਝ ਜੋੜਨ ਦੇ ਬਦਲੇ ਇਸ ਦੀ ਕੀਮਤ ਲਗਭਗ ਦੁਗਣੀ ਹੋ ਜਾਂਦੀ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਪ੍ਰੈਲ ਤੋਂ 50 ਪੈਸੇ ਤੋਂ ਇਕ ਰੁਪਏ ਲੀਟਰ ਦਾ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਦੇਸ਼ ਵਿਚ BS-6 ਨਿਕਾਸ ਦੇ ਮਿਆਰਾਂ ਵਾਲੇ ਈਂਧਨ ਦਾ ਉਪਯੋਗ ਸ਼ੁਰੂ ਹੋਣਾ ਹੈ। ਫਿਲਹਾਲ ਦੇਸ਼ ਵਿਚ BS-4 ਮਿਆਰਾਂ ਵਾਲਾ ਈਂਧਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹ ਯੂਰੋ-ਮਿਆਰਾਂ ਦੇ ਅਨੁਰੂਪ ਹੈ। ਸਰਕਾਰ ਨੇ ਵਾਹਨਾਂ ਨਾਲ ਹੋਣ ਵਾਲੇ ਕਾਰਬਨ ਉਤਸਰਜਨ ਵਿਚ ਕਮੀ ਲਿਆਉਣ ਲਈ ਇਕ ਅਪ੍ਰੈਲ ਤੋਂ BS-6 ਮਿਆਰਾਂ ਵਾਲੇ ਈਂਧਨ ਦਾ ਉਪਯੋਗ ਕਰਨ ਦਾ ਨਿਰਮਾਣ ਕੀਤਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।