ਮੋਦੀ ਸਰਕਾਰ ਵੇਚ ਰਹੀ ਬਾਜ਼ਾਰ ਭਾਅ ਤੋਂ ਸਸਤਾ ਸੋਨਾ, 6 ਮਾਰਚ ਤਕ ਹੈ ਖਰੀਦਣ ਦਾ ਮੌਕਾ

ਏਜੰਸੀ

ਖ਼ਬਰਾਂ, ਵਪਾਰ

ਇਸ ਵਿਚ ਨਿਵੇਸ਼ ਕਰਨ ਤੇ ਤੁਹਾਨੂੰ ਵਿਆਜ਼...

Gold rates india buy cheap gold through sovereign gold scheme

ਨਵੀਂ ਦਿੱਲੀ: ਸਸਤਾ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਿਹਰੀ ਮੌਕਾ ਹੈ। ਸਾਵਰੇਨ ਗੋਲਡ ਬਾਂਡ ਦੀ ਨਵੀਂ ਸੀਰੀਜ਼ 2 ਮਾਰਚ 2020 ਯਾਨੀ ਸੋਮਵਾਰ ਨੂੰ ਲਾਂਚ ਹੋ ਗਈ ਹੈ। ਇਸ ਵਿਚ ਤੁਸੀਂ 6 ਮਾਰਚ 2020 ਤਕ ਨਿਵੇਸ਼ ਕਰ ਸਕਦੇ ਹੋ। ਸੋਨੇ ਦੀਆਂ ਵਧ ਕੀਮਤਾਂ ਦੇ ਚਲਦੇ ਮੋਦੀ ਸਰਕਾਰ ਨੇ ਸਾਰਵੇਨ ਗੋਲਡ ਬਾਂਡ 2019-20 ਦੀ 10ਵੀਂ ਸੀਰੀਜ਼ ਪੇਸ਼ ਕੀਤੀ ਹੈ। ਇਸ ਵਾਰ ਸਾਰਵੇਨ ਗੋਲਡ ਬਾਂਡ ਦੀ ਜਾਰੀ ਕੀਮਤ 4260 ਰੁਪਏ ਪ੍ਰਤੀ ਗ੍ਰਾਮ ਨਿਰਧਾਰਿਤ ਕੀਤਾ ਗਿਆ ਹੈ।

ਇਸ ਵਿਚ ਨਿਵੇਸ਼ ਕਰਨ ਤੇ ਤੁਹਾਨੂੰ ਵਿਆਜ਼ ਵੀ ਲੱਗੇਗਾ। ਇਸ ਤੋਂ ਇਲਾਵਾ ਆਨਲਾਈਨ ਖਰੀਦਣ ਤੇ ਸਰਕਾਰ 50 ਰੁਪਏ ਦੀ ਛੋਟ ਵੀ ਦੇ ਰਹੀ ਹੈ। ਨਿਵੇਸ਼ਕਾਂ ਨੂੰ 11 ਮਾਰਚ 2020 ਤਕ ਬਾਂਡ ਮਿਲ ਜਾਵੇਗਾ। ਸਾਰਵੇਨ ਗੋਲਡ ਬਾਂਡ ਸਕੀਮ ਤੇ ਨਿਵੇਸ਼ ਕਰਨ ਵਾਲਾ ਵਿਅਕਤੀ ਇਕ ਵਿੱਤੀ ਸਾਲ ਵਿਚ ਜ਼ਿਆਦਾਤਰ 500 ਗ੍ਰਾਮ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਉੱਥੇ ਹੀ ਘਟ ਨਿਵੇਸ਼ ਇਕ ਗ੍ਰਾਮ ਦਾ ਹੋਣਾ ਜ਼ਰੂਰੀ ਹੈ। ਇਸ ਸਿਕਮ ਵਿਚ ਨਿਵੇਸ਼ ਕਰਨ ਤੇ ਤੁਸੀਂ ਟੈਕਸ ਬਚਾ ਸਕਦੇ ਹੋ।

ਸਕੀਮ ਤਹਿਤ ਨਿਵੇਸ਼ ਤੇ 2.5 ਫ਼ੀਸਦੀ ਦਾ ਸਲਾਨਾ ਵਿਆਜ਼ ਮਿਲੇਗਾ। ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸ ਦਾ ਮਕਸਦ ਫਿਜ਼ਿਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖਰੀਦ ਕੇ ਰੱਖਣ ਦੀ ਵਿਆਜ ਜੇ ਤੁਸੀਂ ਸਾਰਵੇਨ ਗੋਲਡ ਬਾਂਡ ਵਿਚ ਨਿਵੇਸ਼ ਕਰਦੇ ਹਨ ਤਾਂ ਤੁਸੀਂ ਟੈਕਸ ਵੀ ਬਚਾ ਸਕਦੇ ਹੋ।

ਸਾਰਵੇਨ ਗੋਲਡ ਬਾਂਡ ਦੀ ਵਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ, ਚੁਣੇ ਗਏ ਪੋਸਟ ਆਫਿਸ ਅਤੇ ਐਨਐਸਈ ਤੇ ਬੀਐਸਈ ਦੁਆਰਾ ਹੁੰਦੀ ਹੈ। ਤੁਸੀਂ ਇਹਨਾਂ ਸਾਰਿਆਂ ਵਿਚੋਂ ਕਿਸੇ ਵੀ ਇਕ ਜਗ੍ਹਾ ਜਾ ਕੇ ਬਾਂਡ ਸਕੀਮ ਵਿਚ ਸ਼ਾਮਲ ਹੋ ਸਕਦੇ ਹੋ। ਦਸ ਦਈਏ ਕਿ ਭਾਰਤ ਬੁਲਿਅਨ ਐਂਡ ਜਵੈਲਰਸ ਐਸੋਸੀਏਸ਼ਨ ਲਿਮਿਟੇਡ ਵੱਲੋਂ 3 ਦਿਨ 999 ਪਿਉਰਿਟੀ ਵਾਲੇ ਸੋਨੇ ਦੀ ਦਿੱਤੀ ਗਈ ਕੀਮਤ ਦੇ ਆਧਾਰ ਤੇ ਇਸ ਬਾਂਡ ਦੀ ਕੀਮਤ ਰੁਪਏ ਵਿਚ ਤੈਅ ਹੁੰਦੀ ਹੈ।

ਭਾਰਤ ਸਰਕਾਰ ਨੇ ਆਰਬੀਆਈ ਦੀ ਸਲਾਹ ਨਾਲ ਆਨਲਾਈਨ ਅਪਲਾਈ ਅਤੇ ਭੁਗਤਾਨ ਕਰਨ ਤੇ ਬਾਂਡ ਸਕੀਮ ਵਿਚ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦਿੱਤੀ ਹੈ। ਇਹਨਾਂ ਗੋਲਡ ਬਾਂਡਸ ਦੀ ਕੀਮਤ 4260 ਰੁਪਏ ਪ੍ਰਤੀ ਗ੍ਰਾਮ ਤੈਅ ਹੈ। ਜੇ ਤੁਸੀਂ ਆਨਲਾਈਨ ਬੁੱਕ ਕੀਤਾ ਹੈ ਤਾਂ ਤੁਹਾਨੂੰ 50 ਰੁਪਏ ਦੀ ਛੋਟ ਮਿਲੇਗੀ। ਯਾਨੀ ਫਿਰ ਕੀਮਤ ਹੋ ਜਾਵੇਗੀ ਪ੍ਰਤੀ ਗ੍ਰਾਮ 42410 ਰੁਪਏ। ਬਾਂਡ ਦੀ ਕੀਮਤ ਸੋਨੇ ਦੀਆਂ ਕੀਮਤਾਂ ਵਿਚ ਅਸਿਥਰਤਾ ਤੇ ਨਿਰਭਰ ਕਰਦੀਆਂ ਹਨ।

ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਗੋਲਡ ਬਾਂਡ ਤੇ ਨਕਾਰਤਮਕ ਰਿਟਰਨ ਦਿੱਤਾ ਹੈ। ਇਸ ਅਸਿਥਰਤਾ ਨੂੰ ਘਟ ਕਰਨ ਲਈ ਸਰਕਾਰ ਲੰਬੀ ਮਿਆਦ ਵਾਲੇ ਗੋਲਡ ਬਾਂਡ ਜਾਰੀ ਕਰ ਰਹੀ ਹੈ। ਇਸ ਵਿਚ ਨਿਵੇਸ਼ ਦੀ ਮਿਆਦ 8 ਸਾਲ ਹੁੰਦੀ ਹੈ ਪਰ 5 ਸਾਲ ਤੋਂ ਬਾਅਦ ਵੀ ਅਪਣੇ ਪੈਸੇ ਕਢਵਾ ਸਕਦੇ ਹੋ। ਪੰਜ ਸਾਲ ਬਾਅਦ ਪੈਸੇ ਕਢਵਾਉਣ ਤੇ ਕੈਪਿਟਲ ਗੇਨ ਟੈਕਸ ਵੀ ਨਹੀਂ ਲਗਾਇਆ ਜਾਂਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।