ਬਿਨਾਂ ਸਬਸਿਡੀ ਵਾਲਾ LPG ਸਿਲੰਡਰ ਹੋਇਆ ਸਸ‍ਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰੀ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। ਇਸ 'ਚ ਬਿਨਾਂ ਸਬਸਿਡੀ ਵਾਲੇ ਐਲਪੀਜੀ (14.2 ਕਿੱਲੋ) ਸਿਲੰਡਰ ਦੀ ਕੀਮਤ..

LPG cylinder rates slashed

ਨਵੀਂ ਦਿੱਲ‍ੀ: ਸਰਕਾਰੀ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। ਇਸ 'ਚ ਬਿਨਾਂ ਸਬਸਿਡੀ ਵਾਲੇ ਐਲਪੀਜੀ (14.2 ਕਿੱਲੋ) ਸਿਲੰਡਰ ਦੀ ਕੀਮਤ 35.50 ਰੁਪਏ ਦੀ ਕਟੌਤੀ ਹੋਈ ਹੈ। ਉਥੇ ਹੀ,  ਸਬਸਿਡੀ ਵਾਲਾ ਐਲਪੀਜੀ ਸਿਲੰਡਰ 1.74 ਰੁਪਏ ਸਸ‍ਤਾ ਹੋਇਆ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਉਪਲਬ‍ਧ ਜਾਣਕਾਰੀ ਮੁਤਾਬਕ ਦਿੱਲ‍ੀ 'ਚ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਦੇ ਮੁੱਲ 689 ਰੁਪਏ ਤੋਂ 35.50 ਰੁਪਏ ਘੱਟ ਕੇ 653.50 ਰੁਪਏ ਪ੍ਰਤੀ ਸਿਲੰਡਰ ਆ ਗਏ ਹਨ। ਦੂਜੇ ਪਾਸੇ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 493.09 ਤੋਂ 1.74 ਰੁਪਏ ਡਿੱਗ ਕੇ 491.35 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਨਵੀਂ ਕੀਮਤਾਂ 1 ਅਪ੍ਰੈਲ 2018 ਤੋਂ ਲਾਗੂ ਹੋ ਗਈਆਂ ਹਨ।

ਦਿੱਲ‍ੀ-NCR 'ਚ CNG-PNG ਮਹਿੰਗੀ 
ਦਿੱਲ‍ੀ ਸਮੇਤ ਨੈਸ਼ਨਲ ਕੈਪਿਟਲ ਰੀਜ਼ਨ (NCR) 'ਚ CNG ਅਤੇ ਪਾਈਪ‍ਡ ਕੁਕਿੰਗ ਗੈਸ ਦੇ ਮੁੱਲ ਵੱਧ ਗਏ ਹਨ।  CNG ਦੇ ਮੁੱਲ 90 ਪੈਸੇ ਪ੍ਰਤੀ ਕਿੱਲੋ ਵਧਾਏ ਗਏ ਹਨ, ਉਥੇ ਹੀ ਕੁਕਿੰਗ ਗੈਸ ਦੇ ਮੁੱਲ 1.15 ਰੁਪਏ ਵਧਾਏ ਗਏ ਹਨ। ਸਰਕਾਰ ਵੱਲੋਂ ਨੈਚੁਰਲ ਗੈਸ ਦੀ ਇਨਪੁਟ ਲਾਗਤ 'ਚ ਵਾਧੇ ਤੋਂ ਬਾਅਦ ਅਜਿਹਾ ਹੋਇਆ ਹੈ। ਦਿੱਲ‍ੀ-ਐਨਸੀਆਰ 'ਚ CNG ਅਤੇ ਪਾਈਪ‍ਡ ਕੁਕਿੰਗ ਗੈਸ ਦੀ ਸਪਲਾਈ ਕਰਨ ਵਾਲੀ ਕੰਪਨੀ IGL ਅਨੁਸਾਰ ਦਿੱਲ‍ੀ 'ਚ ਸੀਐਨਜੀ ਦੇ ਮੁੱਲ ਹੁਣ 40.61 ਪ੍ਰਤੀ ਕਿੱਲੋ ਹੋ ਗਏ ਹਨ।

ਉਥੇ ਹੀ ਐਨਸੀਆਰ 'ਚ ਇਹ ਮੁੱਲ 47.05 ਰੁਪਏ ਪ੍ਰਤੀ ਕਿੱਲੋ ਕੀਤੇ ਗਏ ਹਨ। ਗੈਸ ਦੇ ਨਵੇਂ ਮੁੱਲ ਲਾਗੂ ਹੋ ਗਏ ਹਨ। ਦੂਜੇ ਪਾਸੇ ਘਰਾਂ 'ਚ ਸਪਲਾਈ ਵਾਲੀ ਪਾਈਪ‍ਡ ਗੈਸ ਵੀ ਮਹਿੰਗੀ ਹੋਈ ਹੈ। ਇਸ ਦੇ ਮੁੱਲ ਦਿੱਲ‍ੀ 'ਚ  25.99 ਰੁਪਏ ਪ੍ਰਤੀ scm ਤੋਂ ਵਧ ਕੇ 27.14 ਰੁਪਏ ਪ੍ਰਤੀ scm ਹੋ ਗਿਆ ਹੈ।  ਉਥੇ ਹੀ ਐਨਸੀਆਰ 'ਚ ਇਹ ਮੁੱਲ ਵਧ ਕੇ 28.84 ਰੁਪਏ ਪ੍ਰਤੀ scm ਹੋ ਗਿਆ ਹੈ।