ਹੁਣ ਭਾਰਤ ਵਿਚ ਮਿਲੇਗਾ ਦੁਨੀਆ ਦਾ ਸਭ ਤੋਂ ਸ਼ੁੱਧ ਪੈਟਰੋਲ, ਜਾਣੋ ਕਿਵੇਂ ਪ੍ਰਭਾਵਿਤ ਹੋਵੇਗੀ ਕੀਮਤ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਹੁਣ ਉਹਨਾਂ ਦੇਸ਼ਾਂ ਵਿਚ ਸ਼ਾਮਿਲ ਹੋ ਚੁੱਕਾ ਹੈ, ਜਿੱਥੇ ਦੁਨੀਆ ਦਾ ਸਭ ਤੋਂ ਸਾਫ਼ ਪੈਟਰੋਲ ਅਤੇ ਡੀਜ਼ਲ ਵਰਤੋ ਕੀਤਾ ਜਾਂਦਾ ਹੈ।

Photo

ਨਵੀਂ ਦਿੱਲੀ: ਭਾਰਤ ਹੁਣ ਉਹਨਾਂ ਦੇਸ਼ਾਂ ਵਿਚ ਸ਼ਾਮਿਲ ਹੋ ਚੁੱਕਾ ਹੈ, ਜਿੱਥੇ ਦੁਨੀਆ ਦਾ ਸਭ ਤੋਂ ਸਾਫ਼ ਪੈਟਰੋਲ ਅਤੇ ਡੀਜ਼ਲ ਵਰਤੋ ਕੀਤਾ ਜਾਂਦਾ ਹੈ। ਦਰਅਸਲ ਨਵੇਂ ਵਿੱਤੀ ਸਾਲ ਵਿਚ ਦੇਸ਼ ਦੀਆਂ ਤੇਲ ਕੰਪਨੀਆਂ ਨੇ ਯੂਰੋ -6 ਸਟੈਂਡਰਡ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। 

ਇਹ ਹਾਈ ਕੁਆਲਿਟੀ ਦਾ ਈਧਣ ਮੰਨਿਆ ਜਾਂਦਾ ਹੈ। ਇਸ ਈਂਧਣ ਦੀ ਪੂਰਤੀ ਸ਼ੁਰੂ ਹੋਣ ਨਾਲ ਦੇਸ਼ ਵਿਚ ਖ਼ਾਸ ਮਹਾਨਗਰਾਂ ਵਿਚ ਵਾਹਨਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਕਾਫ਼ੀ ਮਦਦ ਮਿਲੇਗੀ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਰੁਪਏ ਲੀਟਰ ਦਾ ਵਾਧਾ ਹੋਣਾ ਚਾਹੀਦਾ ਸੀ ਪਰ ਤੇਲ ਕੰਪਨੀਆਂ ਨੇ ਬਿਨਾਂ ਮੁੱਲ਼ ਵਿਚ ਵਾਧਾ ਕੀਤੇ ਇਹ ਸਾਫ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ। 

ਦੱਸ ਦਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 17 ਸਾਲਾਂ ਦੇ ਹੇਠਲੇ ਪੱਧਰ ਤੱਕ ਪਹੁੰਚ ਗਈ ਹੈ, ਇਸੇ ਕਰਕੇ ਤੇਲ ਕੰਪਨੀਆਂ ਨੇ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ (ਆਈਓਸੀਐਲ) ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਅੱਜ ਅਸੀਂ ਦੇਸ਼ ਵਿਚ ਅਪਣੇ 68,700 ਪੈਟਰੋਲ ਪੰਪਾਂ ‘ਤੇ 100% ਬੀਐਸ -6 ਪੈਟਰੋਲ, ਡੀਜ਼ਲ ਅਤੇ ਸਾਫ਼ ਤੇਲ ਵੇਚ ਰਹੇ ਹਾਂ। 

ਉਨ੍ਹਾਂ ਕਿਹਾ ਕਿ ਇਸ ਬਦਲਾਅ ਕਾਰਨ ਈਂਧਣ ਦੀ ਪ੍ਰਚੂਨ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੇ 15 ਦਿਨਾਂ ਤੋਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

ਪ੍ਰੈਟੋਲ ਅਤੇ ਡੀਜ਼ਲ ਦੀ ਕੀਮਤ ਦੇਸ਼ ਵਿਚ ਆਖਰੀ ਵਾਰ 16 ਮਾਰਚ ਨੂੰ ਬਦਲਾਅ ਕੀਤਾ ਗਿਆ ਸੀ। ਉਦੋਂ ਤੋਂ ਹੀ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 69.59 ਰੁਪਏ ਅਤੇ ਡੀਜ਼ਲ ਦੀ ਕੀਮਤ 62.29 ਰੁਪਏ ਪ੍ਰਤੀ ਲੀਟਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।