ਡਾਟਾ ਚੋਰੀ ਦੇ ਡਰ ਤੋਂ EPFO ਨੇ ਜਨਰਲ ਸੇਵਾ ਕੇਂਦਰਾਂ ਦੀ ਸੇਵਾ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰਮਚਾਰੀ ਭਵਿੱਖ ਨਿਧਿ ਸੰਗਠਨ ( EPFO) ਨੇ ਅਪਣੇ ਆਨਲਾਈਨ ਜਨਰਲ ਸੇਵਾ ਕੇਂਦਰ (CSC) ਦੇ ਜ਼ਰੀਏ ਦਿਤੀ ਜਾਣ ਵਾਲੀ ਸੇਵਾਵਾਂ ਰੋਕ ਦਿਤੀਆਂ ਹਨ। ਈਪੀਐਫ਼ਓ ਦਾ ਕਹਿਣਾ ਹੈ...

EPFO services website vulnerabilities exploited by hackers

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧਿ ਸੰਗਠਨ ( EPFO) ਨੇ ਅਪਣੇ ਆਨਲਾਈਨ ਜਨਰਲ ਸੇਵਾ ਕੇਂਦਰ (CSC) ਦੇ ਜ਼ਰੀਏ ਦਿਤੀ ਜਾਣ ਵਾਲੀ ਸੇਵਾਵਾਂ ਰੋਕ ਦਿਤੀਆਂ ਹਨ। ਈਪੀਐਫ਼ਓ ਦਾ ਕਹਿਣਾ ਹੈ ਕਿ ਸੀਐਸਸੀ ਦੀ ਜਾਂਚ ਪੂਰੀ ਹੋਣ ਤਕ ਇਹਨਾਂ ਸੇਵਾਵਾਂ ਨੂੰ ਰੋਕਿਆ ਹੈ।

ਹਾਲਾਂਕਿ, ਈਪੀਐਫ਼ਓ ਨੇ ਸਰਕਾਰ ਦੀ ਵੈਬਸਾਈਟ ਨਾਲ ਸ਼ੇਅਰਧਾਰਕ ਦੇ ਡਾਟਾ ਲੀਕ ਦੀ ਕਿਸੇ ਸੰਭਾਵਨਾ ਨੂੰ ਰੱਦ ਕਰ ਦਿਤਾ ਹੈ। ਈਪੀਐਫ਼ਓ ਦਾ ਇਹ ਬਿਆਨ ਇਸ ਖ਼ਬਰ ਤੋਂ ਬਾਅਦ ਆਇਆ ਹੈ ਕਿ ਹੈਕਰਜ਼ ਨੇ ਇਲੈਕਟਰੋਨਿਕਸ ਅਤੇ ਆਈਟੀ ਮੰਤਰਾਲਾ ਤਹਿਤ ਆਉਣ ਵਾਲੇ ਸਾਂਝੇ ਸੇਵਾ ਕੇਂਦਰ ਦੁਆਰਾ ਚਲਾਈ ਜਾਣ ਵਾਲੀ ਵੈਬਸਾਈਟ aadhaar.epfoservices.com ਤੋਂ ਸ਼ੇਅਰਧਾਰਕਾਂ ਦਾ ਡਾਟਾ ਚੋਰੀ ਕੀਤਾ ਹੈ।

ਇਹ ਖ਼ਬਰ ਵਾਇਰਲ ਹੋਣ ਤੋਂ ਬਾਅਦ ਈਪੀਐਫ਼ਓ ਨੇ ਬਿਆਨ ਜਾਰੀ ਕਰ ਕਿਹਾ ਕਿ ਡਾਟਾ ਜਾਂ ਸਾਫ਼ਟਵੇਅਰ ਦੀ ਸੰਵੇਦਨਸ਼ੀਲਤਾ ਨੂੰ ਲੈ ਕੇ ਚਿਤਾਵਨੀ ਇਕ ਆਮ ਪ੍ਰਬੰਧਕੀ ਪ੍ਰਕਿਰਿਆ ਹੈ। ਇਸ ਅਧਾਰ 'ਤੇ ਸੀਐਸਸੀ ਦੇ ਜ਼ਰੀਏ ਦਿਤੀ ਜਾਣ ਵਾਲੀ ਸੇਵਾਵਾਂ ਨੂੰ 22 ਮਾਰਚ 2018 ਤੋਂ ਰੋਕ ਦਿਤੀ ਗਈ ਹੈ। EPFO ਨੇ ਕਿਹਾ ਕਿ ਡਾਟਾ ਲੀਕ ਦੀ ਹੁਣ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ।

ਡਾਟਾ ਸੁਰੱਖਿਆ ਅਤੇ ਹਿਫ਼ਾਜ਼ਤ ਲਈ ਈਪੀਐਫ਼ਓ ਨੇ ਕਾਰਵਾਈ ਕਰਦੇ ਹੋਏ ਸਰਵਰ ਨੂੰ ਬੰਦ ਕਰ ਦਿਤਾ ਹੈ  ਈਪੀਐਫ਼ਓ ਨੇ ਅੱਗੇ ਕਿਹਾ ਕਿ ਕਿਸੇ ਤਰ੍ਹਾਂ ਦੀ ਚਿੰਤਾ ਦੀ ਜ਼ਰੂਰਤ ਨਹੀਂ ਹੈ। ਡਾਟਾ ਲੀਕ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ ਹਰ ਸੰਭਵ ਉਪਾਅ ਕੀਤੇ ਗਏ ਹਨ।  ਭਵਿੱਖ 'ਚ ਇਸ ਬਾਰੇ ਚੇਤੰਨਤਾ ਵਰਤੀ ਜਾਵੇਗੀ।