LPG ਸਲੰਡਰ ਹੋਇਆ ਸਸਤਾ, ਮਹਿੰਗਾ ਹੋਇਆ ਜੈੱਟ ਫਿਊਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇੰਡੀਅਨ ਆਇਲ ਨੇ ਏਵਿਏਸ਼ਨ ਟਰਬਾਈਨ ਫਿਊਲ (ਏਟੀਐਫ਼ ਜਾਂ ਜੈੱਟ ਫਿਊਲ) ਦੀਆਂ ਕੀਮਤਾਂ 'ਚ ਵਾਧਾ ਕਰ ਦਿਤਾ ਹੈ। ਇਸ ਦਾ ਮੁੱਲ ਦਿੱਲ‍ੀ 'ਚ 6.3 ਫ਼ੀ ਸਦੀ (3890 ਰੁਪਏ ਪ੍ਰਤੀ...

Indian Oil Aviation

ਨਵੀਂ ਦਿੱਲ‍ੀ : ਇੰਡੀਅਨ ਆਇਲ ਨੇ ਏਵਿਏਸ਼ਨ ਟਰਬਾਈਨ ਫਿਊਲ (ਏਟੀਐਫ਼ ਜਾਂ ਜੈੱਟ ਫਿਊਲ) ਦੀਆਂ ਕੀਮਤਾਂ 'ਚ ਵਾਧਾ ਕਰ ਦਿਤਾ ਹੈ। ਇਸ ਦਾ ਮੁੱਲ ਦਿੱਲ‍ੀ 'ਚ 6.3 ਫ਼ੀ ਸਦੀ (3890 ਰੁਪਏ ਪ੍ਰਤੀ ਕਿੱਲੋ ਲਿਟਰ) ਵਧਾ ਦਿਤੇ ਗਏ ਹਨ।

ਇਸ ਹਿਸਾਬ ਨਾਲ ਹੋਰ ਰਾਜ‍ਾਂ 'ਚ ਵੀ ਬਦਲਾਅ ਕੀਤੇ ਗਏ ਹਨ। ਕੰਪਨੀ ਨੇ ਅਪਣੀ ਵੈਬਸਾਈਟ ਜ਼ਰੀਏ ਕੀਮਤਾਂ 'ਚ ਵਾਧੇ ਦੀ ਸੂਚਨਾ ਦਿਤੀ ਹੈ। ਕੋਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੇ ਮੁੱਲ 'ਚ ਵਾਧਾ ਆਉਣ ਨਾਲ ਕੰਪਨੀ ਨੇ ਇਹ ਕਦਮ ਚੁਕਿਆ ਹੈ। ਉਥੇ ਹੀ ਗ਼ੈਰ ਸਬਸਿਡੀ ਵਾਲੇੇ ਸਲੰਡਰ ਦੀ ਕੀਮਤ 'ਚ 50 ਪੈਸੇ ਤੋਂ 2 ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਏਵਿਏਸ਼ਨ ਟਰਬਾਈਨ ਫਿਊਲ ਅਤੇ ਗ਼ੈਰ ਸਬਸਿਡੀ ਵਾਲੀ ਰਸੋਈ ਗੈਸ ਦੇ ਮੁੱਲ ਹਰ ਮਹੀਨਾ ਬਦਲਦੇ ਰਹਿੰਦੇ ਹਨ।

ਜਦਕਿ ਪਟਰੋਲ ਅਤੇ ਡੀਜ਼ਲ ਦੇ ਮੁੱਲ ਦੀ ਰੋਜ਼ ਸਮੀਖ਼ਿਆ ਕੀਤੀ ਜਾਂਦੀ ਹੈ। ਇੰਡੀਅਨ ਆਇਲ ਨੇ ਗ਼ੈਰ ਸਬਸਿਡੀ ਵਾਲੀ ਰਸੋਈ ਗੈਸ ਦੇ ਮੁੱਲ 'ਚ ਮਾਮੂਲੀ ਕਮੀ ਕੀਤੀ ਹੈ। ਚਾਰਾਂ ਮਹਾਨਗਰਾਂ 'ਚ ਇਸ ਦੇ ਮੁੱਲ 'ਚ 50 ਪੈਸੇ ਤੋਂ ਲੈ ਕੇ 2 ਰੁਪਏ ਤਕ ਦੀ ਕਮੀ ਕੀਤੀ ਗਈ ਹੈ। ਹੁਣ ਦਿੱਲ‍ੀ 'ਚ ਗ਼ੈਰ ਸਬਸਿਡੀ ਵਾਲੀ ਰਸੋਈ ਗੈਸ ਦੇ ਮੁੱਲ 650.50 ਰੁਪਏ ਹੋ ਗਏ ਹਨ। ਉਥੇ ਹੀ ਇਸ ਦੇ ਮੁੱਲ ਮੁੰ‍ਬਈ 'ਚ 623 ਰੁਪਏ ਹੋ ਗਏ ਹਨ।