ਸਿਰਫ਼ 66 ਰੁਪਏ 'ਚ ਬਿਜ਼ਨਸ ਸ਼ੁਰੂ ਕਰਨ ਦਾ ਆਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੌਮਾਂਤਰੀ ਈ-ਕਾਮਰਸ ਕੰਪਨੀ ਸ਼ਾਪਮੈਰਿਟ ਨੇ ਆਮ ਲੋਕਾਂ ਨੂੰ ਇਕ ਪੇਸ਼ਕਸ਼ ਦਿਤੀ ਹੈ ਕਿ ਜੇਕਰ ਤੁਸੀਂ ਕੋਈ ਵੀ ਸਮਾਨ ਘਰ 'ਚ ਤਿਆਰ ਕਰਦੇ ਹੋ ਅਤੇ ਇਸ ਨੂੰ ਆਨਲਾਈਨ ਵੇਚਣਾ...

Offer to start business at Rs 66 only

ਨਵੀਂ ਦਿੱਲੀ, 2 ਮਈ: ਕੌਮਾਂਤਰੀ ਈ-ਕਾਮਰਸ ਕੰਪਨੀ ਸ਼ਾਪਮੈਰਿਟ ਨੇ ਆਮ ਲੋਕਾਂ ਨੂੰ ਇਕ ਪੇਸ਼ਕਸ਼ ਦਿਤੀ ਹੈ ਕਿ ਜੇਕਰ ਤੁਸੀਂ ਕੋਈ ਵੀ ਸਮਾਨ ਘਰ 'ਚ ਤਿਆਰ ਕਰਦੇ ਹੋ ਅਤੇ ਇਸ ਨੂੰ ਆਨਲਾਈਨ ਵੇਚਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਸਿਰਫ 66 ਰੁਪਏ ਦਾ ਨਿਵੇਸ਼ ਕਰਨਾ ਪਵੇਗਾ। ਇਸ ਤਹਿਤ ਕੰਪਨੀ ਤੁਹਾਨੂੰ ਸਿਰਫ਼ ਅਪਣੀ ਤਕਨਾਲੋਜੀ ਦੀ ਵਰਤੋਂ ਕਰਨ ਦੀ ਆਗਿਆ ਦੇਵੇਗੀ ਤੇ ਨਾਲ ਹੀ ਤੁਸੀਂ ਅਪਣੀ ਇਨਵੈਂਟਰੀ ਦਾ ਵੀ ਪ੍ਰਬੰਧਨ ਕਰ ਸਕਦੇ ਹੋ।

ਕੰਪਨੀ ਤੁਹਾਨੂੰ ਆਰਡਰ ਲੈਣ ਅਤੇ ਉਨ੍ਹਾਂ ਨੂੰ ਪ੍ਰੋਸੈਸ ਕਰਨ 'ਚ ਵੀ ਮਦਦ ਕਰੇਗੀ। ਕੰਪਨੀ ਤੁਹਾਡੇ ਸਮਾਨ ਲਈ ਭੁਗਤਾਨ ਦਾ ਵੀ ਬੇਹਤਰ ਪ੍ਰਬੰਧਨ ਕਰੇਗੀ। ਕੰਪਨੀ ਵਲੋਂ ਇਹ ਪੇਸ਼ਕਸ਼ ਦੇਸ਼ 'ਚ ਨਵੇਂ ਕਾਰੋਬਾਰੀਆਂ ਨੂੰ ਹੁੰਗਾਰਾ ਦੇਣ ਲਈ ਕੀਤੀ ਗਈ ਹੈ। ਇਸ ਲਈ ਕੰਪਨੀ ਨੇ 'ਇੰਸਪਾਇਰਿੰਗ ਇੰਟਰਪ੍ਰੇਨਿਓਰਸ਼ਿਪ ਪ੍ਰੋਗਰਾਮ' ਸ਼ੁਰੂ ਕੀਤਾ ਹੈ।

ਇਸ ਤਹਿਤ ਪਹਿਲੇ ਤਿੰਨ ਮਹੀਨਿਆਂ ਲਈ ਤੁਹਾਨੂੰ ਅਪਣਾ ਆਨਲਾਈਨ ਸਟੋਰ ਸ਼ੁਰੂ ਕਰਨ ਲਈ ਸਿਰਫ਼ 1 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂ ਕਿ ਇਸ ਤੋਂ ਬਾਅਦ ਹਰ ਮਹੀਨੇ ਤੁਹਾਨੂੰ 20 ਡਾਲਰ ਦਾ ਭੁਗਤਾਨ ਆਨਲਾਈਨ ਸਟੋਰ ਨੂੰ ਬਰਕਰਾਰ ਰੱਖਣ ਲਈ ਕਰਨਾ ਹੋਵੇਗਾ।

ਸ਼ਾਪਮੈਰਿਕ ਦੇ ਉਪ-ਸੰਸਥਾਪਕ ਅਤੇ ਸੀ.ਈ.ਓ. ਅਨੁਰਾਗ ਅਵੁਲਾ ਨੇ ਕਿਹਾ ਕਿ ਭਾਰਤ 'ਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਕੋਲ ਇਕ ਵਪਾਰਕ ਆਈਡੀਆ ਹੈ ਪਰ ਬੇਹਤਰ ਸਾਧਨ ਨਹੀਂ ਹੈ। ਜਿਸ ਲਈ ਇਹ ਪੇਸ਼ਕਸ਼ ਕਾਰਗਾਰ ਸਾਬਤ ਹੋਵੇਗੀ।