Paytm Money ਦੇ CEO ਵਰੁਣ ਸ਼੍ਰੀਧਰ ਨੇ ਦਿੱਤਾ ਅਸਤੀਫਾ, ਰਾਕੇਸ਼ ਸਿੰਘ ਸੰਭਾਲਣਗੇ ਚਾਰਜ
ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ
Paytm Money Changes New CEO: Paytm ਕੰਪਨੀ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਹੁਣ ਕੰਪਨੀ ਦੇ Paytm Money ਨੂੰ ਲੈ ਕੇ ਤਾਜ਼ਾ ਅਪਡੇਟ ਆਇਆ ਹੈ ਕਿ One 97 Communications Limited ਦੇ ਵੈਲਥ ਮੈਨੇਜਮੈਂਟ ਪਲੇਟਫਾਰਮ ਦਾ ਨਵਾਂ CEO ਚੁਣਿਆ ਗਿਆ ਹੈ। ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਰਾਕੇਸ਼ ਸਿੰਘ ਦੀ ਨਿਯੁਕਤੀ ਤੋਂ ਇਲਾਵਾ, ਪੇਟੀਐਮ ਮਨੀ ਨੇ ਹਾਲ ਹੀ ਵਿੱਚ ਫਰਵਰੀ ਵਿੱਚ ਵਿਪੁਲ ਮੇਵਾੜਾ ਨੂੰ ਆਪਣਾ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ ਹੈ। ਉਹ ਪਹਿਲਾਂ ਆਈਸੀਆਈਸੀਆਈ ਸਕਿਓਰਿਟੀਜ਼ ਵਿੱਚ ਡਿਪਟੀ ਸੀਐਫਓ ਸਨ। ਸ਼੍ਰੀਧਰ ਦੇ ਕਾਰਜਕਾਲ ਦੌਰਾਨ ਪੇਟੀਐਮ ਮਨੀ ਨੇ ਕਾਫੀ ਮੁਨਾਫਾ ਕਮਾਇਆ। ਇਹ Groww, Zerodha, Upstox ਅਤੇ Angel One ਵਰਗੇ ਪਲੇਟਫਾਰਮਾਂ ਨਾਲ ਮੁਕਾਬਲਾ ਕਰਦਾ ਹੈ। ਵੈਲਥਟੈਕ ਪਲੇਟਫਾਰਮ ਨੇ ਵਿੱਤੀ ਸਾਲ 2023 ਲਈ 132.8 ਕਰੋੜ ਰੁਪਏ ਦੇ ਮਾਲੀਏ 'ਤੇ 42.8 ਕਰੋੜ ਰੁਪਏ ਦਾ ਲਾਭ ਦਰਜ ਕੀਤਾ।
ਰਾਕੇਸ਼ ਸਿੰਘ ਪਹਿਲਾਂ PayU-ਬੈਕਡ ਕੰਪਨੀ, Fisdom ਵਿਖੇ ਬ੍ਰੋਕਿੰਗ ਸੇਵਾਵਾਂ ਦੇ CEO ਵਜੋਂ ਕੰਮ ਕਰ ਰਹੇ ਸੀ, ਕਿਹਾ ਜਾਂਦਾ ਹੈ ਕਿ ਉਹ ਪਿਛਲੇ ਮਹੀਨੇ ਹੀ Paytm Money ਵਿੱਚ ਸ਼ਾਮਲ ਹੋਏ ਸੀ।
Paytm ਦੇ ਸ਼ੇਅਰ 'ਚ ਕਦੋਂ ਆਈ ਸਭ ਤੋਂ ਜ਼ਿਆਦਾ ਗਿਰਾਵਟ ?
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਔਨਲਾਈਨ ਵੈਲਥ ਮੈਨੇਜਮੈਂਟ ਸੈਕਟਰ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਸਾਲਾਨਾ ਆਧਾਰ 'ਤੇ ਮੂਲ ਕੰਪਨੀ, ਵਨ 97 ਕਮਿਊਨੀਕੇਸ਼ਨਜ਼ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ 'ਤੇ ਲਗਭਗ 45 ਫੀਸਦੀ ਦੀ ਗਿਰਾਵਟ ਦੇ ਨਾਲ ਨਕਾਰਾਤਮਕ ਖੇਤਰ ਵਿੱਚ ਬਣੇ ਹੋਏ ਹਨ। ਇਸ ਤੋਂ ਇਲਾਵਾ ਸਭ ਤੋਂ ਤਿੱਖੀ ਗਿਰਾਵਟ ਉਦੋਂ ਆਈ ਜਦੋਂ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (ਪੀਪੀਬੀਐਲ) ਨੂੰ ਆਪਣਾ ਕੰਮਕਾਜ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ।