ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਬੰਦ
ਅੱਜ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਸੈਂਸੈਕਸ 138.50 ਅੰਕ ਭਾਵ 0.24 ਫੀਸਦੀ ਦੀ ਗਿਰਾਵਟ ਨਾਲ 57,977.00 'ਤੇ ਬੰਦ ਹੋਇਆ
ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਵਿਚ ਅੱਜ ਸਵੇਰ ਤੋਂ ਹੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਹਫ਼ਤੇ ਦੇ ਦੂਜੇ ਕਾਰੋਬਾਰ ਦੇ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋਇਆ। ਅੱਜ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਸੈਂਸੈਕਸ 138.50 ਅੰਕ ਭਾਵ 0.24 ਫੀਸਦੀ ਦੀ ਗਿਰਾਵਟ ਨਾਲ 57,977.00 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਸੂਚਕ ਅੰਕ 45.00 ਅੰਕ ਭਾਵ 0.26 ਫੀਸਦੀ ਦੀ ਗਿਰਾਵਟ ਨਾਲ 17,295.05 'ਤੇ ਬੰਦ ਹੋਇਆ।
ਅੱਜ ਸਵੇਰੇ ਬਾਜ਼ਾਰ ਹਰਿਆਲੀ ਨਾਲ ਸ਼ੁਰੂ ਹੋਇਆ। ਸੈਂਸੈਕਸ ਅਤੇ ਨਿਫਟੀ ਹਰੇ ਨਿਸ਼ਾਨ 'ਤੇ ਖੁੱਲ੍ਹੇ। ਮੰਗਲਵਾਰ, 2 ਅਗਸਤ, 2022 ਨੂੰ, ਸੈਂਸੈਕਸ 64.96 ਅੰਕ (-0.11%) ਦੀ ਗਿਰਾਵਟ ਨਾਲ 58049.02 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ ਨਿਫਟੀ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ 29.90 ਅੰਕ (-0.17%) ਦੀ ਗਿਰਾਵਟ ਨਾਲ 17310.15 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਇਕ ਵਾਰ ਫਿਰ 58 ਹਜ਼ਾਰ ਦੇ ਪੱਧਰ 'ਤੇ ਆ ਗਿਆ। ਬਾਜ਼ਾਰ ਦੇ ਪਹਿਲੇ 5 ਮਿੰਟਾਂ ਵਿਚ, ਸੈਂਸੈਕਸ ਨੇ 57910.46 ਦਾ ਲੋ ਲਗਾ ਦਿੱਤਾ। ਇਸ ਦੇ ਨਾਲ ਹੀ ਇਸ ਦਾ ਉੱਚ ਪੱਧਰ 58050.87 ਸੀ। ਇਸ ਤੋਂ ਇਲਾਵਾ ਨਿਫਟੀ ਨੇ 17268.20 ਦਾ ਨੀਵਾਂ ਅਤੇ ਉੱਚ ਪੱਧਰ 17310.15 ਤੱਕ ਪਹੁੰਚਾਇਆ। LIC ਦੇ ਸ਼ੇਅਰ ਦੀ ਗੱਲ ਕਰੀਏ ਤਾਂ ਅੱਜ LIC ਦੇ ਸ਼ੇਅਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। lic ਸ਼ੇਅਰ ਅੱਜ 1.80 ਭਾਵ 0.26% ਵੱਧ ਕੇ 684.70 'ਤੇ ਬੰਦ ਹੋਏ।