Stock Market ’ਚ ਮਾਮੂਲੀ ਵਾਧਾ, ਨਿਵੇਸ਼ਕਾਂ ਨੇ ਜੰਮ ਕੇ ਲਾਇਆ ਦਾਅ 

ਏਜੰਸੀ

ਖ਼ਬਰਾਂ, ਵਪਾਰ

ਸੋਨੇ ਨੇ ਦਿਤੀ ਸੱਭ ਤੋਂ ਵੱਡੀ ਰਿਟਰਨ, ਚਾਂਦੀ ’ਚ ਵੀ ਜ਼ੋਰਦਾਰ ਉਛਾਲ

Slight Increase in Stock Market, Investors Place Heavy Bets Latest News in Punjabi 

Slight Increase in Stock Market, Investors Place Heavy Bets Latest News in Punjabi ਨਵੀਂ ਦਿੱਲੀ : ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਰੁਪਏ ’ਤੇ ਵੀ ਪ੍ਰਭਾਵ ਪਿਆ। ਹਾਲਾਂਕਿ ਸੋਨੇ-ਚਾਂਦੀ ’ਤੇ ਨਿਵੇਸ਼ਕਾਂ ਨੇ ਜੰਮ ਕੇ ਦਾਅ ਲਾਇਆ ਅਤੇ ਇਨ੍ਹਾਂ ਦੀ ਚਮਕ ਖੂਬ ਵਧੀ। ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਨੇ 22.1 ਫ਼ੀ ਸਦੀ ਅਤੇ ਚਾਂਦੀ ਨੇ 35.8 ਫ਼ੀ ਸਦੀ ਦਾ ਰਿਟਰਨ ਦਿਤਾ ਹੈ।

ਦੂਜੇ ਪਾਸੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ 4.6 ਅਤੇ ਨਿਫ਼ਟੀ 3.7 ਫ਼ੀ ਸਦੀ ਦੇ ਵਾਧੇ ’ਚ ਰਹੇ, ਜੋ ਵਿੱਤੀ ਸਾਲ 2023 ਦੀ ਪਹਿਲੀ ਛਿਮਾਹੀ ਤੋਂ ਬਾਅਦ ਸ਼ੇਅਰ ਬਾਜ਼ਾਰ ਦਾ ਸੱਭ ਤੋਂ ਕਮਜ਼ੋਰ ਪ੍ਰਦਰਸ਼ਨ ਹੈ। ਉਸ ਸਮੇਂ ਦੋਵੇਂ ਸੂਚਕ ਅੰਕਾਂ ’ਚ ਲੱਗਭਗ 2 ਫ਼ੀ ਸਦੀ ਦੀ ਗਿਰਾਵਟ ਆਈ ਸੀ।

ਹਾਲਾਂਕਿ ਨਿਫ਼ਟੀ ਮਿਡਕੈਪ 100 ਅਤੇ ਨਿਫ਼ਟੀ ਸਮਾਲਕੈਪ 100 ’ਚ ਲੱਗਭਗ 9 ਫ਼ੀ ਸਦੀ ਦਾ ਵਾਧਾ ਹੋਇਆ। ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਿਆ ਕਰੀਬ 4 ਫ਼ੀ ਸਦੀ ਕਮਜ਼ੋਰ ਹੋ ਕੇ 88.8 ’ਤੇ ਆ ਗਿਆ। ਘਰੇਲੂ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ ’ਚ 29.4 ਫ਼ੀ ਸਦੀ ਦੀ ਜ਼ੋਰਦਾਰ ਤੇਜ਼ੀ ਆਈ। ਇਸੇ ਤਰ੍ਹਾਂ ਚਾਂਦੀ ’ਚ 41.2 ਫ਼ੀ ਸਦੀ ਦੀ ਤੇਜ਼ੀ ਆਈ। ਵਿੱਤੀ ਸਾਲ 2026 ਦੀ ਪਹਿਲੀ ਛਿਮਾਹੀ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਨੇ 22.1 ਫ਼ੀ ਸਦੀ ਦਾ ਰਿਟਰਨ ਦਿਤਾ ਹੈ, ਜੋ ਘੱਟ ਤੋਂ ਘੱਟ 30 ਸਾਲਾਂ ਤੋਂ ਬਾਅਦ ਪਹਿਲੀ ਛਿਮਾਹੀ ’ਚ ਦਰਜ ਕੀਤਾ ਗਿਆ, ਹੁਣ ਤਕ ਦੀ ਸੱਭ ਤੋਂ ਵੱਧ ਰਿਟਰਨ ਹੈ।

ਪਹਿਲੀ ਛਿਮਾਹੀ ਦੇ ਅੰਤ ’ਚ ਭਾਰਤ ਦਾ ਕੁੱਲ ਬਾਜ਼ਾਰ ਪੂੰਜੀਕਰਨ 451.6 ਲੱਖ ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਕਰੀਬ 23 ਲੱਖ ਕਰੋੜ ਰੁਪਏ ਘੱਟ ਹੈ। ਵੱਖ-ਵੱਖ ਸੈਕਟਰਾਂ ਦੀ ਗੱਲ ਕਰੀਏ ਤਾਂ ਵਾਹਨ, ਜਨਤਕ ਖੇਤਰ ਦੇ ਬੈਂਕਾਂ ਅਤੇ ਧਾਤੂ ਖੇਤਰ ਨੇ ਬਿਹਤਰ ਪ੍ਰਦਰਸ਼ਨ ਕੀਤਾ, ਜਦਕਿ ਆਈ.ਟੀ. ’ਚ ਨਰਮੀ ਆਈ ਅਤੇ ਨਿਫ਼ਟੀ ਆਈ.ਟੀ. ਸੂਚਕ ਅੰਕ 9 ਫ਼ੀ ਸਦੀ ਗਿਰਾਵਟ ’ਚ ਰਿਹਾ।

(For more news apart from Slight Increase in Stock Market, Investors Place Heavy Bets Latest News in Punjabi stay tuned to Rozana Spokesman.)