ਘਰ ਬੈਠੇ ਡ੍ਰਾਈਵਿੰਗ ਲਾਇਸੈਂਸ ਬਣਵਾਉਣਾ ਹੋਇਆ ਆਸਾਨ, ਜਾਣੋ ਕੀ ਹੈ ਨਵਾਂ PROCESS

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਲਰਨਿੰਗ ਲਾਇਸੈਂਸ ਬਣਵਾਉਣ ਲਈ ਫ਼ੀਸ ਅਦਾ ਕਰ ਕੇ ਆਰਟੀਓ ਜਾਣਾ ਪੈਂਦਾ ਹੈ। ਉੱਥੇ ਟੈਸਟ ਦੇ ਕੇ ਤੁਸੀਂ ਆਪਣਾ ਲਰਨਿੰਗ ਲਾਇਸੈਂਸ ਲੈ ਸਕਦੇ ਹੋ।

driving license

ਨਵੀਂ ਦਿੱਲੀ- ਅੱਜ ਦੇ ਸਮੇਂ 'ਚ ਡ੍ਰਾਈਵਿੰਗ ਲਾਇਸੈਂਸ ਬਣਾਉਣ ਬਹੁਤ ਜ਼ਰੂਰੀ ਹੋ ਗਿਆ ਹੈ। ਸਭ ਕੁਝ ਡਿਜਿਟਲ ਹੋਣ ਕਰਕੇ ਬੈਂਕ ਨਾਲ ਸਬੰਧਤ ਕੋਈ ਕੰਮ ਹੋਵੇ ਜਾਂ ਫਿਰ ਕੋਈ ID ਬਣਵਾਉਣੀ ਹੋਵੇ ਸਭ ਕੰਮ ਆਨਲਾਈਨ ਕਰਵਾ ਸਕਦੇ ਹੋ।  ਹੁਣ ਘਰ ਬੈਠੇ ਡ੍ਰਾਈਵਿੰਗ ਲਾਇਸੈਂਸ ਵੀ ਬਣਾ ਸਕਦੇ ਹੋ ---

ਜਾਣੋ ਡ੍ਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ---
ਡ੍ਰਾਈਵਿੰਗ ਲਾਇਸੈਂਸ ਦੋ ਦੀਆ ਤਰ੍ਹਾਂ ਦੀ ਪ੍ਰਕਿਰਿਆ ਨਾਲ ਬਣਾਏ ਜਾਂਦੇ ਹਨ -
-ਪਹਿਲਾ ਲਰਨਿੰਗ ਲਾਇਸੈਂਸ 
-ਦੂਜਾ ਪਰਮਾਨੈਂਟ ਲਾਇਸੈਂਸ।

-ਲਰਨਿੰਗ ਲਾਇਸੈਂਸ ਬਣਵਾਉਣ ਲਈ ਫ਼ੀਸ ਅਦਾ ਕਰ ਕੇ ਆਰਟੀਓ ਜਾਣਾ ਪੈਂਦਾ ਹੈ। ਉੱਥੇ ਟੈਸਟ ਦੇ ਕੇ ਤੁਸੀਂ ਆਪਣਾ ਲਰਨਿੰਗ ਲਾਇਸੈਂਸ ਲੈ ਸਕਦੇ ਹੋ। 
-ਲਰਨਿੰਗ ਲਾਇਸੈਂਸ ਦੀ ਵੈਧਤਾ 6 ਮਹੀਨੇ ਹੁੰਦੀ ਹੈ। ਇਨ੍ਹਾਂ 6 ਮਹੀਨਿਆਂ ’ਚ ਤੁਸੀਂ ਆਪਣਾ ਡ੍ਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹੋ। 
-ਲਾਇਸੈਂਸ ਬਣਵਾਉਣ ਲਈ ਸਭ ਤੋਂ ਪਹਿਲਾਂ ਵੈੱਬਸਾਈਟ parivahan.gov.in ਉੱਤੇ ਜਾਣਾ ਹੋਵੇਗਾ। ਫਿਰ ਤੁਸੀਂ ਡ੍ਰਾਈਵਿੰਗ ਲਾਇਸੈਂਸ ਨਾਲ ਜੁੜੀ ਸਰਵਿਸ ਉੱਤੇ ਕਲਿੱਕ ਕਰੋਗੇ।
-ਤੁਸੀਂ ਜਿਵੇਂ ਹੀ ਇਸ ਉੱਤੇ ਕਲਿੱਕ ਕਰੋਗੇ, ਇੱਕ ਨਵਾਂ ਪੇਜ ਖੁੱਲ੍ਹੇਗਾ। 
-ਇੱਥੋਂ ਤੁਹਾਨੁੰ ਸਟੇਟ ਭਾਵ ਆਪਣਾ ਸੂਬਾ ਚੁਣਨਾ ਹੋਵੇਗਾ। ਇੱਥੇ ਤੁਹਾਨੂੰ ਕਈ ਆਪਸ਼ਨ ਦਿਸਣਗੇ। 
-ਇਨ੍ਹਾਂ ਵਿੱਚੋਂ ਤੁਹਾਨੂੰ Apply Driving Licence ਆਪਸ਼ਨ ਨੂੰ ਚੁਣ ਕੇ Continue ਉੱਤੇ ਕਲਿੱਕ ਕਰੋ।
-ਤਦ ਤੁਹਾਨੂੰ ਮੋਬਾਇਲ ਨੰਬਰ ਤੇ OTP ਨਾਲ Authenticate with Sarathi ਉੱਤੇ ਕਲਿੱਕ ਕਰਨਾ ਹੋਵੇਗਾ। 
-ਉਸ ਤੋਂ ਬਾਅਦ ਤੁਹਾਨੂੰ ਆਪਣਾ ਲਰਨਰ ਲਾਇਸੈਂਸ ਨੰਬਰ ਤੇ ਜਨਮ ਤਰੀਕ ਪਾਉਣੀ ਹੋਵੇਗੀ। 
-ਲਰਨਰ ਲਾਇਸੈਂਸ ਨੰਬਰ ਉਸ ਲਾਇਸੈਂਸ ਉੱਤੇ ਹੀ ਲਿਖਿਆ ਹੁੰਦਾ ਹੈ। ਫਿਰ OK ਉੱਤੇ ਕਲਿੱਕ ਕਰੋ।

-OK ਉੱਤੇ ਕਲਿੱਕ ਕਰਨ ਨਾਲ ਇੱਕ ਨਵਾਂ ਪੰਨਾ ਖੁੱਲ੍ਹੇਗਾ, ਜਿੱਥੇ ਲਰਨਿੰਗ ਲਾਇਸੈਂਸ ਦੇ ਵੇਰਵੇ ਆ ਜਾਣਗੇ। 
-ਫਿਰ ਤੁਹਾਨੂੰ ਹੇਠਾਂ ਸਕ੍ਰੌਲ ਕਰ ਕੇ ਵਾਹਨ ਦੀ ਸ਼੍ਰੇਣੀ ਚੁਣਨੀ ਹੋਵੇਗੀ। ਜੇ ਤੁਸੀਂ ਮੋਟਰਸਾਇਕਲ ਵਿਦ ਗੀਅਰ ਜੋ ਦੋ–ਪਹੀਆ ਵਾਹਨ ਲਈ ਹੈ, ਉਸ ਨੂੰ ਚੁਣੋਗੇ ਤੇ ਇਸ ਨੂੰ ਸਬਮਿਟ ਕਰ ਦੇਵੋਗੇ।
-ਉਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫ਼ਾਰਮ ਡਾਊਨਲੋਡ ਕਰਨਾ ਹੋਵੇਗਾ। ਹੁਣ ਤੁਸੀਂ ਜਿਵੇਂ ਹੀ ਐਪਲੀਕੇਸ਼ਨ ਫ਼ਾਰਮ ਉੱਤੇ ਕਲਿੱਕ ਕਰੋਗੇ, ਤਾਂ ਫ਼ਾਰਮ ਖੁੱਲ੍ਹ ਜਾਵੇਗਾ। ਇੱਥੇ ਤੁਸੀਂ ਇਸ ਨੂੰ ਡਾਊਨਲੋਡ ਤੋਂ ਇਲਾਵਾ ਪ੍ਰਿੰਟ ਵੀ ਕਰ ਸਕਦੇ ਹੋ। ਫਾਰਮ ਭਰਨ ਤੋਂ ਬਾਅਦ RTO ਦਫ਼ਤਰ ਵਿੱਚ ਤੁਹਾਡਾ ਇੱਕ ਡ੍ਰਾਈਵਿੰਗ ਟੈਸਟ ਹੋਵੇਗਾ। ਇਸ ਤੋਂ ਬਾਅਦ ਤੁਹਾਡਾ ਡ੍ਰਾਈਵਿੰਗ ਲਾਇਸੈਂਸ ਤੁਹਾਡੇ ਘਰ ਡਾਕ ਰਾਹੀਂ ਆ ਜਾਵੇਗਾ। ਇੰਝ ਤੁਸੀਂ ਆਨਲਾਈਨ ਆਪਣਾ ਡ੍ਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ।