ਹੁਣ ਮੁਕੇਸ਼ ਅੰਬਾਨੀ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ, ਇਸ ਆਦਮੀ ਨੇ ਲੈ ਲਈ ਜਗ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਉਹ 7780 ਕਰੋੜ ਡਾਲਰ ਨਾਲ ਦੁਨੀਆਂ ਦੇ ਗਿਆਰਵੇਂ ਨੰਬਰ ਦੇ ਅਮੀਰ ਆਦਮੀ ਬਣ ਗਏ ਹਨ।

Mukesh Ambani, China's Zhong Shanshan

ਨਵੀਂ ਦਿੱਲੀ-  ਵੈਕਸੀਨ ਬਣਾਉਣ ਵਾਲੀ ਫ਼ਰਮ ਅਤੇ ਬੋਤਲ ਬੰਦ ਪਾਣੀ ਵਾਲੀ ਕੰਪਨੀ ਦੀ ਬਦੌਲਤ ਏਸ਼ੀਆ ਨੂੰ ਇੱਕ ਹੋਰ ਅਮੀਰ ਆਦਮੀ ਮਿਲ ਗਿਆ ਹੈ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ (ਮੁਕੇਸ਼) ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਹਨ। ਚੀਨ ਦੇ ਜ਼੍ਹੌਂਗ ਸ਼ਾਨਸ਼ਾਨ ਨੇ ਹੁਣ ਉਨ੍ਹਾਂ ਨੂੰ ਪਛਾੜ ਦਿੱਤਾ ਹੈ।

ਦੱਸ ਦੇਈਏ ਕਿ ਜ਼੍ਹੌਂਗ ਸ਼ਾਨਸ਼ਾਨ ਦੀ ਦੌਲਤ ਇਸ ਸਾਲ 700 ਕਰੋੜ ਡਾਲਰ ਵਧੀ, ਇਸ ਵਾਧੇ ਨਾਲ ਉਨ੍ਹਾਂ ਨੇ ਭਾਰਤੀ ਧਨਾਢ ਮੁਕੇਸ਼ ਅੰਬਾਨੀ ਅਤੇ ਆਪਣੇ ਵਤਨੀ ਅਲੀਬਾਬਾ ਸਮੂਹ ਦੇ ਮੋਢੀ ਜੈਕ ਮਾ ਨੂੰ ਅਮੀਰੀ 'ਚ ਪਛਾੜ ਦਿੱਤਾ। ਲੋਨ ਵੁਲਫ਼" ਦੇ ਨਾਮ ਨਾਲ ਜਾਣੇ ਜਾਂਦੇ ਯੋਂਗ ਨੇ ਆਪਣੇ ਪੇਸ਼ੇਵਰ ਸਫ਼ਰ ਦੌਰਾਨ, ਪੱਤਰਕਾਰੀ, ਖੁੰਭਾਂ ਦੀ ਖੇਤੀ ਅਤੇ ਸਿਹਤ ਸੰਭਾਲ ਦੇ ਖੇਤਰਾਂ 'ਚ ਕੰਮ ਕੀਤਾ।

ਬਲੂਮਬਰਗ ਬਿਲੀਨੇਅਰ ਇੰਨਡੈਕਸ ਮੁਤਾਬਕ, ਉਹ 7780 ਕਰੋੜ ਡਾਲਰ ਨਾਲ ਦੁਨੀਆਂ ਦੇ ਗਿਆਰਵੇਂ ਨੰਬਰ ਦੇ ਅਮੀਰ ਆਦਮੀ ਬਣ ਗਏ ਹਨ। ਦੌਲਤ ਵਿੱਚ ਹੋਏ ਇਸ ਵਾਧੇ ਕਾਰਨ ਜ਼੍ਹੌਂਗ ਧਰਤੀ ਦੇ 11 ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ਅਤੇ ਮੁਕੇਸ਼ ਅੰਬਾਨੀ ਦਾ ਨਾਮ 12 ਵੇਂ ਨੰਬਰ ਤੇ ਹੈ।  66 ਸਾਲਾ ਜ਼੍ਹੌਂਗ ਰਾਜਨੀਤੀ ਤੋਂ ਕੋਹਾਂ ਦੂਰ ਹਨ।