PayTM Bank ’ਤੇ RBI ਨੇ ਕਿਉਂ ਲਾਈ ਪਾਬੰਦੀ? ਜਾਣੋ ਅਸਲ ਕਾਰਨ

ਏਜੰਸੀ

ਖ਼ਬਰਾਂ, ਵਪਾਰ

RBI ਨੇ Money Laundering ਦੀਆਂ ਚਿੰਤਾਵਾਂ ਅਤੇ KYC ਦੀ ਪਾਲਣਾ ਨਾ ਕਰਨ ’ਤੇ PayTM Bank ’ਤੇ ਲਗਾਈ ਪਾਬੰਦੀ 

Paytm

ਨਵੀਂ ਦਿੱਲੀ: PayTM ਅਤੇ ਇਸ ਦੀ ਬੈਂਕਿੰਗ ਬ੍ਰਾਂਚ ਵਿਚਾਲੇ ਸੈਂਕੜੇ ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਅਤੇ Money Laundering ਦੀਆਂ ਚਿੰਤਾਵਾਂ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਵਿਜੇ ਸ਼ੇਖਰ ਸ਼ਰਮਾ ਵਲੋਂ ਚਲਾਈਆਂ ਜਾ ਰਹੀਆਂ ਇਕਾਈਆਂ ’ਤੇ ਸ਼ਿਕੰਜਾ ਕੱਸਣ ਲਈ ਮਜਬੂਰ ਕੀਤਾ। ਸੂਤਰਾਂ ਨੇ ਇਹ ਜਾਣਕਾਰੀ ਦਿਤੀ । 

RBI ਨੇ PayTM Payments Bank Ltd. ਨੂੰ ਹੁਕਮ ਦਿਤਾ ਸੀ ਕਿ ਉਹ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਇੰਸਟਰੂਮੈਂਟ, ਵਾਲੇਟ ਅਤੇ ਫਾਸਟੈਗ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਨਾ ਕਰੇ। RBI ਨੇ ਕਿਹਾ ਕਿ ਇਹ ਕਦਮ ਵਿਆਪਕ ਸਿਸਟਮ ਆਡਿਟ ਰੀਪੋਰਟ ਅਤੇ ਬਾਹਰੀ ਆਡੀਟਰਾਂ ਦੀ ਪਾਲਣਾ ਤਸਦੀਕ ਰੀਪੋਰਟਾਂ ’ਤੇ ਅਧਾਰਤ ਹੈ। ਇਨ੍ਹਾਂ ਰੀਪੋਰਟਾਂ ਨੇ ਭੁਗਤਾਨ ਬੈਂਕ ’ਚ ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਪਾਲਣਾ ਨਾ ਕਰਨ ਨਾਲ ਸਬੰਧਤ ਚਿੰਤਾਵਾਂ ਜ਼ਾਹਰ ਕੀਤੀਆਂ ਹਨ। 

RBI ਨੇ ਇਸ ਤੋਂ ਪਹਿਲਾਂ 11 ਮਾਰਚ, 2022 ਨੂੰ ਤੁਰਤ ਪ੍ਰਭਾਵ ਨਾਲ PPBL ਨੂੰ ਨਵੇਂ ਗਾਹਕ ਜੋੜਨ ਤੋਂ ਰੋਕ ਦਿਤਾ ਸੀ। RBI ਨੇ ਕਿਹਾ ਕਿ PayTM Payments Bank ਦੇ ਗਾਹਕਾਂ ਨੂੰ ਬਚਤ ਬੈਂਕ ਖਾਤੇ, ਚਾਲੂ ਖਾਤੇ, ਪ੍ਰੀਪੇਡ ਮੋਡ, ਫਾਸਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (NCMC) ਸਮੇਤ ਅਪਣੇ ਖਾਤਿਆਂ ਤੋਂ ਬਿਨਾਂ ਕਿਸੇ ਪਾਬੰਦੀ ਦੇ ਬਕਾਇਆ ਕਢਵਾਉਣ ਜਾਂ ਵਰਤਣ ਦੀ ਆਗਿਆ ਹੋਵੇਗੀ। 

PayTM Payments Bank Ltd. ’ਚ ONE97 ਕਮਿਊਨੀਕੇਸ਼ਨਜ਼ ਦੀ 49 ਫੀ ਸਦੀ ਹਿੱਸੇਦਾਰੀ ਹੈ ਪਰ ਇਸ ਨੂੰ ਸਹਾਇਕ ਕੰਪਨੀ ਨਹੀਂ ਬਲਕਿ ਸਹਾਇਕ ਕੰਪਨੀ ਦੇ ਰੂਪ ’ਚ ਸ਼੍ਰੇਣੀਬੱਧ ਕੀਤਾ ਗਿਆ ਹੈ। 

ਸੂਤਰਾਂ ਨੇ ਦਸਿਆ ਕਿ PayTM Payments Bank Ltd. (PPBL) ਦੇ ਲੱਖਾਂ Non-KYC (ਅਪਣੇ ਗਾਹਕ ਨੂੰ ਜਾਣੋ) ਦੇ ਅਨੁਕੂਲ ਖਾਤੇ ਸਨ ਅਤੇ ਹਜ਼ਾਰਾਂ ਮਾਮਲਿਆਂ ’ਚ ਇਕ ਪੈਨ ਦੀ ਵਰਤੋਂ ਕਈ ਖਾਤੇ ਖੋਲ੍ਹਣ ਲਈ ਕੀਤੀ ਗਈ ਸੀ। 

ਸੂਤਰਾਂ ਨੇ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਲੈਣ-ਦੇਣ ਦੀ ਕੁਲ ਕੀਮਤ ਕਰੋੜਾਂ ਰੁਪਏ ਹੈ, ਜਿਸ ਨਾਲ ਮਨੀ ਲਾਂਡਰਿੰਗ ਦੀਆਂ ਚਿੰਤਾਵਾਂ ਪੈਦਾ ਹੋਈਆਂ ਹਨ। 

ਇਕ ਵਿਸ਼ਲੇਸ਼ਕ ਮੁਤਾਬਕ PayTM Payments Bank ਕੋਲ ਲਗਭਗ 35 ਕਰੋੜ ਈ-ਵਾਲੇਟ ਹਨ। ਇਨ੍ਹਾਂ ਵਿਚੋਂ ਲਗਭਗ 31 ਕਰੋੜ ਗੈਰ-ਸਰਗਰਮ ਹਨ, ਜਦਕਿ ਸਿਰਫ ਚਾਰ ਕਰੋੜ ਬਿਨਾਂ ਬੈਲੇਂਸ ਜਾਂ ਬਹੁਤ ਘੱਟ ਬੈਲੇਂਸ ਦੇ ਸਰਗਰਮ ਹੋਣਗੇ। 

ਸੂਤਰਾਂ ਨੇ ਦਸਿਆ ਕਿ ਜਾਅਲੀ ਖਾਤੇ ਬਣਾਉਣ ਲਈ ਅਸਧਾਰਨ ਤੌਰ ’ਤੇ ਵੱਡੀ ਗਿਣਤੀ ’ਚ ਖਾਤਿਆਂ ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਹੈ। ਅਜਿਹੇ ’ਚ KYC ’ਚ ਵੱਡੀਆਂ ਬੇਨਿਯਮੀਆਂ ਹੋਈਆਂ ਹਨ, ਜਿਸ ਨਾਲ ਗਾਹਕਾਂ, ਜਮ੍ਹਾਂਕਰਤਾਵਾਂ ਅਤੇ ਵਾਲਿਟ ਧਾਰਕਾਂ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ। 

ਸੂਤਰਾਂ ਨੇ ਦਸਿਆ ਕਿ ਬੈਂਕ ਵਲੋਂ ਸੌਂਪੀ ਗਈ ਪਾਲਣਾ ਕਈ ਮੌਕਿਆਂ ’ਤੇ ਅਧੂਰੀ ਅਤੇ ਗਲਤ ਪਾਈ ਗਈ ਸੀ। ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਤੋਂ ਬਾਅਦ PayTM ਬ੍ਰਾਂਡ ਦੀ ਮਾਲਕੀ ਵਾਲੀ ONE97 ਕਮਿਊਨੀਕੇਸ਼ਨਜ਼ ਲਿਮਟਿਡ ਦੇ ਸ਼ੇਅਰਾਂ ’ਚ ਪਿਛਲੇ ਦੋ ਦਿਨਾਂ ’ਚ 40 ਫੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।