Russia-Ukraine Conflict : ਪ੍ਰਸਿੱਧ ਵਾਹਨ ਕੰਪਨੀ ਵੋਕਸਵੈਗਨ ਨੇ ਅਗਲੇ ਹੁਕਮਾਂ ਤੱਕ ਰੂਸ ਵਿਚ ਗਤੀਵਿਧੀਆਂ 'ਤੇ ਲਗਾਈ ਰੋਕ

ਏਜੰਸੀ

ਖ਼ਬਰਾਂ, ਵਪਾਰ

ਤੁਰੰਤ ਪ੍ਰਭਾਵਾਂ ਨਾਲ ਰੋਕਿਆ ਜਾਵੇਗਾ ਰੂਸ 'ਚ ਵਾਹਨਾਂ ਦਾ ਨਿਰਯਾਤ 

Volkswagen bans activities in Russia until further notice

ਮਾਸਕੋ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਪ੍ਰਸਿੱਧ ਵਾਹਨ ਕੰਪਨੀ ਵੋਕਸਵੈਗਨ ਨੇ ਵੱਡਾ ਫ਼ੈਸਲਾ ਲਿਆ ਹੈ ਜਿਸ ਤਹਿਤ ਹੁਣ ਕੰਪਨੀ  ਰੂਸ ਵਿਚ ਆਪਣਾ ਕਾਰੋਬਾਰ ਬੰਦ ਕਰ ਰਹੀ ਹੈ। ਇਸ ਦੀ ਪੁਸ਼ਟੀ ਵੋਕਸਵੈਗਨ ਵਲੋਂ ਕੀਤੀ ਗਈ ਹੈ।

ਕੰਪਨੀ ਨੇ ਕਿਹਾ ਕਿ ਵੋਕਸਵੈਗਨ ਦੇ ਕਲੂਗਾ ਅਤੇ ਨਿਜ਼ਨੀ ਨੋਵਗੋਰੋਡ ਸਾਈਟਾਂ 'ਤੇ ਉਤਪਾਦਨ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਰੂਸ ਵਿਚ ਵਾਹਨਾਂ ਦਾ ਨਿਰਯਾਤ ਤੁਰੰਤ ਪ੍ਰਭਾਵ ਨਾਲ ਰੋਕ ਦਿਤਾ ਜਾਵੇਗਾ।

ਵੋਕਸਵੈਗਨ ਨੇ ਕਿਹਾ ਕਿ ਰੂਸ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵਿਆਪਕ ਰੁਕਾਵਟ ਦੇ ਨਾਲ-ਨਾਲ ਸਮੂਹ ਪ੍ਰਬੰਧਨ ਬੋਰਡ ਸਮੁੱਚੀ ਸਥਿਤੀ ਤੋਂ ਆਉਣ ਵਾਲੇ ਨਤੀਜੇ ਕੱਢ ਰਿਹਾ ਹੈ ਅਤੇ ਇਹ ਕਾਰੋਬਾਰ ਨੂੰ ਕਾਫੀ ਨੁਕਸਾਨ ਪਹੁੰਚਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਰੂਸ ਵਲੋਂ ਲਗਾਤਾਰ ਯੂਕਰੇਨ 'ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਦੋਹਾਂ ਦੇਸ਼ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਪਰ ਜੰਗ ਅਜੇ ਵੀ ਜਾਰੀ ਹੈ।