ਐਮਾਜ਼ੋਨ ਨੇ 60 ਕਰਮਚਾਰੀਆਂ ਨੂੰ ਕੱਢਿਆ, ਸ਼ੁਰੂ ਕੀਤੀ ਛਾਂਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ 'ਚ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿਤੀ ਹੈ। ਪਿਛਲੇ ਹਫ਼ਤੇ ਕਰੀਬ 60 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ..

Amazon

ਬੈਂਗਲੁਰੂ: ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ 'ਚ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿਤੀ ਹੈ। ਪਿਛਲੇ ਹਫ਼ਤੇ ਕਰੀਬ 60 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿਤਾ ਗਿਆ ਸੀ। ਦਰਅਸਲ  ਐਮਾਜ਼ੋਨ ਦੇ ਵੱਖਰੇ ਦੇਸ਼ਾਂ 'ਚ ਫੈਲੇ ਅਪਣੇ ਕਾਰੋਬਾਰ ਦੀ ਸਮੀਖਿਆ ਕਰ ਰਿਹਾ ਹੈ ਅਤੇ ਇਸ ਗਲੋਬਲ ਮੁੜ ਨਿਰਮਾਣ ਦੇ ਤਹਿਤ ਕੰਪਨੀ ਨੇ ਭਾਰਤ 'ਚ ਵੀ ਛਾਂਟੀ ਸ਼ੁਰੂ ਕੀਤੀ ਹੈ।

ਐਮਾਜ਼ੋਨ 'ਚ ਚੱਲ ਰਹੀ ਛਾਂਟੀ ਤੋਂ ਵਾਕਫ਼ ਦੋ ਕਰਮਚਾਰੀਆਂ 'ਚੋਂ ਇਕ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਕੰਪਨੀ ਹੋਰ ਵੀ ਕਰਮਚਾਰੀਆਂ ਨੂੰ ਕੱਢ ਸਕਦੀ ਹੈ ਕਿਉਂਕਿ ਉਸ ਨੇ 25 ਫ਼ੀ ਸਦੀ ਕਰਮਚਾਰੀਆਂ ਨੂੰ ਕਾਰਗੁਜ਼ਾਰੀ ਸੁਧਾਰ ਯੋਜਨਾ 'ਚ ਪਾਇਆ ਹੈ। ਉਥੇ ਹੀ ਐਮਾਜ਼ੋਨ ਇੰਡੀਆ ਨੇ ਵੀ ਕਰਮਚਾਰੀਆਂ ਦੇ ਕੱਢੇ ਜਾਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਸ ਨੇ ਕੰਪਨੀ ਦੇ ਗਲੋਬਲ ਮੁੜ ਨਿਰਮਾਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ।

ਦਸ ਦਈਏ ਕਿ ਐਮਾਜ਼ੋਨ ਨੇ ਇਸ ਸਾਲ ਫ਼ਰਵਰੀ 'ਚ ਅਪਣੇ ਸਿਏਟਲ ਹੈਡਕੁਆਟਰ ਤੋਂ ਕੁੱਝ ਕਰਮਚਾਰੀਆਂ ਨੂੰ ਕੱਢਿਆ ਸੀ। ਇਸ ਦਾ ਅਸਰ ਭਾਰਤ ਸਮੇਤ ਉਸ ਦੇ ਦੁਨਿਆਭਰ ਦੇ ਕੰਮ-ਧੰਦੇ 'ਤੇ ਪੈ ਸਕਦਾ ਹੈ। ਦਰਅਸਲ, ਪਿਛਲੇ ਕੁੱਝ ਮਹੀਨੀਆਂ 'ਚ ਐਮਾਜ਼ੋਨ ਨੇ ਭਾਰਤੀ ਕਾਰੋਬਾਰ ਦੀ ਵੀ ਨਵੇਂ ਸਿਰੇ ਤੋਂ ਤਿਆਰੀ ਕੀਤੀ ਅਤੇ ਉਸ ਦੇ ਤਹਿਤ ਉਸ ਨੇ ਅਪਣੇ ਕਰਮਚਾਰੀਆਂ ਨੂੰ ਕੱਢ ਹੋਰ ਕੰਮਾਂ 'ਚ ਲਗਾਉਣ ਦਾ ਫ਼ੈਸਲਾ ਕੀਤਾ।

ਧਿਆਨ ਯੋਗ ਹੈ ਕਿ ਦਿਸੰਬਰ 2016 'ਚ ਕੰਪਨੀ ਦੇ ਕੁਲ ਕਰਮਚਾਰੀਆਂ ਦੀ ਗਿਣਤੀ ਪੂਰੀ ਦੁਨੀਆ 'ਚ 3.4 ਲੱਖ ਦੇ ਕਰੀਬ ਸੀ, ਜੋ ਦਿਸੰਬਰ 2016 'ਚ ਵਧ ਕੇ 5.6 ਲੱਖ ਪਹੁੰਚ ਗਈ ਸੀ।