ਪਟਰੋਲ 'ਤੇ Excise duty ਨਹੀਂ ਘਟਾਏਗੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਪਟਰੋਲ ਦੇ ਮੁੱਲ 'ਚ ਵਾਧਾ ਉਪਭੋਕਤਾਵਾਂ ਨੂੰ ਰਾਹਤ ਦੇਣ ਲਈ ਉਤਪਾਦ ਡਿਊਟੀ 'ਚ ਤੱਤਕਾਲ ਕਿਸੇ ਪ੍ਰਕਾਰ ਦੀ ਕਟੌਤੀ ਦੀ ਸੰਭਾਵਨਾ..

Petrol Diesel

ਨਵੀਂ ਦਿੱਲੀ: ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਪਟਰੋਲ ਦੇ ਮੁੱਲ 'ਚ ਵਾਧਾ ਉਪਭੋਕਤਾਵਾਂ ਨੂੰ ਰਾਹਤ ਦੇਣ ਲਈ ਉਤਪਾਦ ਡਿਊਟੀ 'ਚ ਤੱਤਕਾਲ ਕਿਸੇ ਪ੍ਰਕਾਰ ਦੀ ਕਟੌਤੀ ਦੀ ਸੰਭਾਵਨਾ ਤੋਂ ਸੋਮਵਾਰ ਨੂੰ ਇਨਕਾਰ ਕਰ ਦਿਤਾ।  ਗਲੋਬਲ ਬਾਜ਼ਾਰਾਂ 'ਚ ਤੇਲ ਦੇ ਮੁੱਲ ਵਧਣ ਨਾਲ ਜਿੱਥੇ ਡੀਜ਼ਲ ਉੱਚ ਪੱਧਰ 'ਤੇ ਪਹੁੰਚ ਗਿਆ ਹੈ ਉਥੇ ਹੀ ਪਟਰੋਲ ਚਾਰ ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ।

ਮੋਦੀ ਸਰਕਾਰ ਨੇ ਗਲੋਬਲ ਬਾਜ਼ਾਰ 'ਚ ਕੀਮਤਾਂ 'ਚ ਨਰਮਾਈ ਦੌਰਾਨ ਮਾਮਲਾ ਵਧਾਉਣ ਦੇ ਇਰਾਦੇ ਨਾਲ ਨਵੰਬਰ 2014 ਅਤੇ ਜਨਵਰੀ 2016 'ਚ ਉਤਪਾਦ ਡਿਊਟੀ 'ਚ ਨੌਂ ਵਾਰ ਵਾਧਾ ਕੀਤੀ। ਹਾਲਾਂਕਿ ਪਿਛਲੇ ਸਾਲ ਅਕਤੂਬਰ 'ਚ ਇਸ 'ਚ ਦੋ ਰੁਪਏ ਪ੍ਰਤੀ ਲਿਟਰ ਦੀ ਕਟੌਤੀ ਵੀ ਕੀਤੀ ਗਈ।

ਕਿਉਂ ਵਧੇ ਪਟਰੋਲ, ਡੀਜ਼ਲ ਦੇ ਮੁੱਲ ?  
ਅੰਤਰਰਾਸ਼ਟਰੀ ਤੇਲ ਬਾਜ਼ਾਰਾਂ 'ਚ ਮੁੱਲ ਵਧਣ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਟਰੋਲ ਦੀ ਕੀਮਤ ਸੋਮਵਾਰ ਨੂੰ ਚਾਰ ਸਾਲ ਦੇ ਉੱਚ ਪੱਧਰ ਯਾਨੀ 73.83 ਰੁਪਏ ਲਿਟਰ, ਜਦਕਿ ਡੀਜ਼ਲ ਦੀ ਦਰ ਹੁਣ ਤਕ ਦੇ ਉੱਚ ਪੱਧਰ ਯਾਨੀ 64.69 ਰੁਪਏ 'ਤੇ ਪਹੁੰਚ ਗਈ।

ਰਾਸ਼ਟਰੀ ਰਾਜਧਾਨੀ 'ਚ ਯੂਰੋ- 6 ਮਾਣਕ ਵਾਲੇ ਪਟਰੋਲ ਅਤੇ ਡੀਜ਼ਲ ਦੀ ਵਿਕਰੀ ਦੀ ਸ਼ੁਰੂਆਤ ਨੂੰ ਲੈ ਕੇ ਆਯੋਜਤ ਪਰੋਗਰਾਮ 'ਚ ਪ੍ਰਧਾਨ ਨੇ ਕਿਹਾ ਕਿ ਭਾਰਤ ਨੂੰ ਸਾਰੀਆਂ ਨੂੰ ਤੇਲ ਉਪਲੱਬਧ ਕਰਾਉਣ ਲਈ ਬਾਜ਼ਾਰ ਆਧਾਰਤ ਕੀਮਤ ਵਿਵਸਥਾ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਬਾਲਣ ਕੀਮਤ ਨਿਰਧਾਰਣ ਪਾਰਦਰਸ਼ੀ ਪ੍ਰਣਾਲੀ 'ਤੇ ਆਧਾਰਤ ਹੈ ਅਤੇ ਭਾਅ 'ਚ ਤੇਜ਼ੀ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਮੁੱਲ ਦਾ ਚੜ੍ਹਨਾ ਹੈ।