ਸ਼ੇਅਰ ਬਾਜ਼ਾਰ - ਸੈਂਸੈਕਸ 450 ਅੰਕ ਟੁੱਟਿਆ, ਨਿਫ਼ਟੀ ਆਇਆ 8100 ਅੰਕ ਥੱਲੇ 

ਏਜੰਸੀ

ਖ਼ਬਰਾਂ, ਵਪਾਰ

ਮੰਗਲਵਾਰ ਦੀ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 1,203.18 ਅੰਕ ਭਾਵ 4.08 ਪ੍ਰਤੀਸ਼ਤ ਦੇ ਟੁੱਟ ਕੇ 28,265.31 ਅੰਕ 'ਤੇ ਬੰਦ ਹੋਇਆ

File Photo

ਨਵੀਂ ਦਿੱਲੀ - ਨਵੇਂ ਵਿੱਤੀ ਸਾਲ ਦੇ ਦੂਜੇ ਕਾਰੋਬਾਰੀ ਦਿਨ ਵੀ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਸਤੀ ਜਾਰੀ ਹੈ।ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 450 ਅੰਕ ਤੋਂ ਜ਼ਿਆਦਾ ਟੁੱਟ ਕੇ 28 ਹਜ਼ਾਰ ਦੇ ਥੱਲੇ 27,800 ਅੰਕ 'ਤੇ ਆ ਗਿਆ ਹੈ। ਉੱਥੇ ਹੀ ਨਿਫ਼ਟੀ ਦੀ ਗੱਲ ਕਰੀਏ ਤਾਂ ਇਹ 130 ਅੰਕ ਨੀਚੇ ਆ ਕੇ 8100 ਅੰਕ ਤੋਂ ਥੱਲੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੇਅਰ ਬਜ਼ਾਰ ਬੰਦ ਰਹੇ।

ਦਰਅਸਲ ਰਾਮਨੌਵੀਂ ਦੀ ਵਜ੍ਹਾਂ ਨਾਲ ਸ਼ੇਅਰ ਬਜ਼ਾਰ, ਟਾਕ ਮਾਰਕੀਟ, ਵਸਤੂ ਸਮੇਤ ਹੋਰ ਬਾਜ਼ਾਰਾਂ ਵਿਚ ਕੋਈ ਕਾਰੋਬਾਰ ਨਹੀਂ ਹੋਇਆ। ਇਸ ਮਹੀਨੇ 6, 10 ਅਤੇ 14 ਅਪ੍ਰੈਲ ਨੂੰ ਸਟਾਕ ਮਾਰਕੀਟ ਵਿਚ ਕੋਈ ਵਪਾਰ ਨਹੀਂ ਹੋਵੇਗਾ। ਦੱਸ ਦਈਏ ਕਿ ਮਂਹਾਵੀਰ ਜਯੰਤੀ 6 ਅਪ੍ਰੈਲ ਨੂੰ ਹੈ। 10 ਅਪ੍ਰੈਲ ਨੂੰ ਸ਼ੁਕਰਵਾਰ ਹੈ, ਜਦੋਂ ਕਿ 14 ਅਪ੍ਰੈਲ ਨੂੰ, ਭੀਮ ਰਾਓ ਅੰਬੇਦਕਰ ਜੈਅੰਤੀ ਇਹੀ ਕਾਰਨ ਹੈ ਕਿ ਬਾਜ਼ਾਰ ਬੰਦ ਰਹਿਣਗੇ।

ਦੱਸ ਦਈਏ ਕਿ ਮੰਗਲਵਾਰ ਦੀ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 1,203.18 ਅੰਕ ਭਾਵ 4.08 ਪ੍ਰਤੀਸ਼ਤ ਦੇ ਟੁੱਟ ਕੇ 28,265.31 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 343.95 ਅੰਕ ਯਾਨੀ 4 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 8,253.80 ਦੇ ਪੱਧਰ 'ਤੇ ਬੰਦ ਹੋਇਆ। ਇਹ ਨਵੇਂ ਵਿੱਤੀ ਸਾਲ ਦਾ ਪਹਿਲਾ ਦਿਨ ਸੀ।

ਇਸ ਦੌਰਾਨ, ਯੂਐਸ ਸਟਾਕ ਮਾਰਕੀਟ ਦਾ ਪ੍ਰਮੁੱਖ ਇੰਡੈਕਸ ਡਾਓ ਜੋਨਸ ਵਿਚ ਰਿਕਵਰੀ ਦੇਖਣ ਨੂੰ ਮਿਲੀ ਅਤੇ ਪਿਛਲੇ ਕਾਰੋਬਾਰੀ ਦਿਨ ਇਹ 469.93 (2.24%) ਅੰਕ ਦੀ ਤੇਜ਼ੀ ਨਾਲ 21,413.44 ਅੰਕ 'ਤੇ ਪਹੁੰਚ ਗਿਆ। ਉੱਥੇ ਹੀ ਇਕ ਦਿਨ ਪਹਿਲਾਂ ਡਾਓ ਜੋਨਸ ਵਿਚ ਕਰੀਬ 4 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 20 ਹਜ਼ਾਰ ਦੇ ਪੱਧਰ ਤੇ ਆ ਗਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।