ਈਪੀਐਫ਼ਓ ਦੀ ਵੈਬਸਾਈਟ 'ਚ ਹੈਕਰਾਂ ਦੇ ਹਮਲੇ ਨਾਲ ਕਰਮਚਾਰੀਆਂ 'ਤੇ ਪਈ ਦੋਹਰੀ ਮਾਰ : ਯੇਚੁਰੀ

ਏਜੰਸੀ

ਖ਼ਬਰਾਂ, ਵਪਾਰ

ਕਰਮਚਾਰੀ ਭਵਿੱਖ ਫ਼ੰਡ ਸੰਗਠਨ (ਈਪੀਐਫ਼ਓ) ਦੀ ਵੈਬਸਾਈਟ ਨਾਲ ਹੈਕਰਾਂ ਦੁਆਰਾ ਕੀਤੀਆਂ ਗਈ ਡੇਟਾ ਚੋਰੀ ਨੂੰ ਮਾਕਪਾ ਨੇ ਈਮਾਨਦਾਰ ਭਾਰਤੀਆਂ ਦੀ ਵੱਡੀ ਕਮਾਈ ਦੀ ਲੁੱਟ ਦਸਿਆ...

Sitaram Yechury

ਨਵੀਂ ਦਿੱਲੀ, 3 ਮਈ : ਕਰਮਚਾਰੀ ਭਵਿੱਖ ਫ਼ੰਡ ਸੰਗਠਨ (ਈਪੀਐਫ਼ਓ) ਦੀ ਵੈਬਸਾਈਟ ਨਾਲ ਹੈਕਰਾਂ ਦੁਆਰਾ ਕੀਤੀਆਂ ਗਈ ਡੇਟਾ ਚੋਰੀ ਨੂੰ ਮਾਕਪਾ ਨੇ ਈਮਾਨਦਾਰ ਭਾਰਤੀਆਂ ਦੀ ਵੱਡੀ ਕਮਾਈ ਦੀ ਲੁੱਟ ਦਸਿਆ ਹੈ। ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਈਪੀਐਫ਼ਓ ਦੀ ਵੈਬਸਾਈਟ 'ਚ ਹੈਕਰਾਂ ਦੀ ਸੰਨ੍ਹ ਤੋਂ ਆਮ ਆਦਮੀ ਨੂੰ ਦੋਹਰੀ ਮਾਰ ਝੇਲਣੀ ਪਈ ਹੈ।

ਯੇਚੁਰੀ ਨੇ ਇਸ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਈਪੀਐਫ਼ਓ ਦੀ ਵੈਬਸਾਈਟ 'ਤੇ ਕਰਮਚਾਰੀਆਂ ਦਾ ਡੇਟਾ ਹੈਕਰਾਂ ਦੀ ਪਹੁੰਚ 'ਚ ਆਉਣਾ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਪਹਿਲਾਂ ਭਵਿੱਖ ਫ਼ੰਡ ਦੀ ਵਿਆਜ ਦਰ 'ਚ ਹੌਲੀ - ਹੌਲੀ ਕਟੌਤੀ ਕਰ ਈਮਾਨਦਾਰ ਭਾਰਤੀਆਂ ਦੀ ਮਿਹਨਤ ਦੀ ਵੱਡੀ ਕਮਾਈ ਨੂੰ ਲੁਟਿਆ ਗਿਆ ਅਤੇ ਹੁਣ ਹੈਕਰਾਂ ਨੂੰ ਡੇਟਾ ਤਕ ਪਹੁੰਚ ਬਣਾਉਣ ਦੀ ਛੋਟ ਦਿਤੀ ਗਈ। ਇਹ ਦੋਹਰੀ ਮਾਰ ਹੈ।

ਯੇਚੁਰੀ ਨੇ ਡੇਟਾ ਸੁਰੱਖਿਆ 'ਤੇ ਸਵਾਲਿਆ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜਨਤਾ ਦੀ ਕਮਾਈ ਨੂੰ ਲੁੱਟ ਕੇ ਭੱਜਣ ਦੀ ਛੋਟ ਦੇਣ ਲਈ ਸਰਕਾਰੀ ਸੁਰੱਖਿਆ ਸਿਰਫ਼ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਈਪੀਐਫ਼ਓ ਨੇ ਸੇਵਾਮੁਕਤ ਕਰਮਚਾਰੀਆਂ ਦੇ ਬਚਤ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਸਬੰਧੀ ਵੈਬਸਾਈਟ ਬੁੱਧਵਾਰ ਨੂੰ ਬੰਦ ਕਰ ਦਿਤਾ ਸੀ। ਇਸ ਵੈਬਸਾਈਟ ਦਾ ਡਾਟਾ 'ਚ ਹੈਕਰਾਂ ਦੁਆਰਾ ਸੰਨ੍ਹ ਕਰਨ ਦੀ ਸੂਚਨਾ ਖੁਫੀਆ ਏਜੰਸੀ ਆਈਬੀ ਨਾਲ ਮਿਲਣ ਤੋਂ ਬਾਅਦ ਈਪੀਐਫ਼ਓ ਨੇ ਬੁੱਧਵਾਰ ਨੂੰ ਇਹ ਕਾਰਵਾਈ ਕੀਤੀ ਸੀ।