ਹਵਾਬਾਜ਼ੀ ਖੇਤਰ 'ਚ ਅਗਲੇ ਪੰਜ ਸਾਲ 'ਚ ਇਕ ਲੱਖ ਕਰੋਡ਼ ਰੁਪਏ ਨਿਵੇਸ਼ ਆਉਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਦੇਸ਼ ਦਾ ਹਵਾਬਾਜ਼ੀ ਖੇਤਰ ਸਾਲਾਨਾ 28 ਫ਼ੀ ਸਦੀ ਦੀ ਦਰ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ 'ਚ..

Jayant Sinha

ਨਵੀਂ ਦਿੱਲੀ :  ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਦੇਸ਼ ਦਾ ਹਵਾਬਾਜ਼ੀ ਖੇਤਰ ਸਾਲਾਨਾ 28 ਫ਼ੀ ਸਦੀ ਦੀ ਦਰ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ 'ਚ ਸਮਰਥਾ ਵਿਸਥਾਰ ਅਤੇ ਨਵੇਂ ਹਵਾਈ ਅੱਡਿਆਂ ਦੇ ਵਿਕਾਸ ਲਈ ਇਸ ਖੇਤਰ 'ਚ ਇਕ ਲੱਖ ਕਰੋਡ਼ ਰੁਪਏ ਦਾ ਨਿਵੇਸ਼ ਆ ਸਕਦਾ ਹੈ।

ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਗਲੇ 15 ਤੋਂ 20 ਸਾਲ ਵਿਚ ਇਕ ਅਰਬ ਮੁਸਾਫ਼ਰਾਂ ਦੇ ਸਾਲਾਨਾ ਟੀਚੇ ਨੂੰ ਲੈ ਕੇ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਰਥਾ ਵਿਸਥਾਰ ਨਾਲ ਹੋਰ ਸਹੂਲਤਾਂ ਵੀ ਜੋਡ਼ੀਆਂ ਜਾਣਗੀਆਂ। ਇਸ 'ਚ ਮੁਸਾਫ਼ਰਾਂ ਦੇ ਤਸਦੀਕ ਡਿਜੀਟਲ ਤਕਨੀਕ ਅਤੇ ਹਵਾਈ ਅੱਡਿਆਂ ਦੇ ਡਿਜ਼ਾਈਨ ਵਿਚ ਤਬਦੀਲੀਆਂ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਅਗਲੇ ਚਾਰ-ਪੰਜ ਸਾਲਾਂ 'ਚ ਹਵਾਈ ਅੱਡਾ ਅਥਾਰਟੀ ਸਿਰਫ਼ 21 ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ 20,178 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉਨ੍ਹਾਂ ਨੇ ਦਸਿਆ ਕਿ ਨਵੇਂ ਹਵਾਈ ਅੱਡਿਆਂ - ਨਵੀਂ ਮੁੰਬਈ, ਜੇਵਰ ਅਤੇ ਮੋਪਾ (ਗੋਆ) ਦੇ ਵਿਕਾਸ 'ਤੇ ਲਗਭਗ 50,000 ਕਰੋਡ਼ ਰੁਪਏ ਦਾ ਨਿਵੇਸ਼ ਹੋਵੇਗਾ।