ਏਅਰ ਇੰਡੀਆ 16 ਜੂਨ ਤੋਂ ਸ਼ੁਰੂ ਕਰੇਗੀ ਦਿੱਲੀ-ਜ਼ਿਊਰਿਖ ਸਿੱਧੀ ਉਡਾਣ 

ਏਜੰਸੀ

ਖ਼ਬਰਾਂ, ਵਪਾਰ

ਉਡਾਣਾਂ ਹਫ਼ਤੇ ਵਿਚ ਚਾਰ ਦਿਨ ਚੱਲਣਗੀਆਂ, ਬੋਇੰਗ 787 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ

Air India will start Delhi-Zurich direct flight

ਨਵੀਂ ਦਿੱਲੀ: ਏਅਰ ਇੰਡੀਆ 16 ਜੂਨ ਤੋਂ ਦਿੱਲੀ ਤੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਲਈ ਸਿੱਧੀ ਉਡਾਣ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਜ਼ਿਊਰਿਖ ਭਾਰਤ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਲਾ ਸੱਤਵਾਂ ਯੂਰਪੀਅਨ ਸ਼ਹਿਰ ਬਣ ਜਾਵੇਗਾ। ਏਅਰਲਾਈਨ ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਡਾਣਾਂ ਹਫ਼ਤੇ ਵਿਚ ਚਾਰ ਦਿਨ ਚੱਲਣਗੀਆਂ। ਸੋਮਵਾਰ, ਬੁਧਵਾਰ, ਸ਼ੁਕਰਵਾਰ ਅਤੇ ਐਤਵਾਰ... ਹੋ ਜਾਵੇਗਾ। ਇਸ ਉਡਾਣ ਲਈ ਬੋਇੰਗ 787 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿਚ ‘ਇਕੋਨਾਮੀ‘ ਅਤੇ ‘ਬਿਜ਼ਨਸ’ ਕਲਾਸ ਟਿਕਟਾਂ ਹੋਣਗੀਆਂ। 

ਏਅਰ ਇੰਡੀਆ ਦੇ ਸੀ.ਈ.ਓ. ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਕਿਹਾ ਕਿ ਭਾਰਤ ਵਿਚ 250 ਤੋਂ ਵੱਧ ਸਵਿਸ ਕੰਪਨੀਆਂ, ਸਵਿਟਜ਼ਰਲੈਂਡ ਵਿਚ ਸੈਂਕੜੇ ਭਾਰਤੀ ਕੰਪਨੀਆਂ ਅਤੇ ਲਗਭਗ 18,000 ਵਿਦੇਸ਼ੀ ਭਾਰਤੀ ਆਬਾਦੀ ਦੇ ਨਾਲ, ਇਹ ਉਡਾਣਾਂ ਦੋਹਾਂ ਖੇਤਰਾਂ ਵਿਚ ਕਾਰੋਬਾਰ ਅਤੇ ਸੈਰ-ਸਪਾਟਾ ਯਾਤਰਾ ਦੀ ਮਜ਼ਬੂਤ ਮੰਗ ਨੂੰ ਪੂਰਾ ਕਰਨਗੀਆਂ। ਇਸ ਸਮੇਂ ਏਅਰਲਾਈਨ ਛੇ ਯੂਰਪੀਅਨ ਸਥਾਨਾਂ ਐਮਸਟਰਡਮ, ਕੋਪਨਹੇਗਨ, ਫ੍ਰੈਂਕਫਰਟ, ਮਿਲਾਨ, ਪੈਰਿਸ ਅਤੇ ਵਿਆਨਾ ਲਈ 60 ਹਫਤਾਵਾਰੀ ਉਡਾਣਾਂ ਚਲਾਉਂਦੀ ਹੈ।