BSNL 4ਜੀ, 5ਜੀ ਸੇਵਾਵਾਂ ਤੋਂ ਬਿਨਾਂ ਨਿੱਜੀ ਕੰਪਨੀਆਂ ਨਾਲ ਮੁਕਾਬਲਾ ਕਰਨ ’ਚ ਅਸਮਰੱਥ: ਟਰੇਡ ਯੂਨੀਅਨਾਂ 

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਪਹਿਲਾਂ ਨਿੱਜੀ ਦੂਰਸੰਚਾਰ ਸੇਵਾ ਪ੍ਰਦਾਤਾ BSNL ਨਾਲ ਮੁਕਾਬਲੇ ਕਾਰਨ ਮਨਮਰਜ਼ੀ ਨਾਲ ਦਰਾਂ ਵਧਾਉਣ ਤੋਂ ਝਿਜਕਦੇ ਸਨ

Representative Image.

ਨਵੀਂ ਦਿੱਲੀ: ਸਰਕਾਰੀ ਦੂਰਸੰਚਾਰ ਕੰਪਨੀ BSNL 4ਜੀ ਅਤੇ 5ਜੀ ਸੇਵਾਵਾਂ ਦੀ ਕਮੀ ਕਾਰਨ ਨਿੱਜੀ ਦੂਰਸੰਚਾਰ ਕੰਪਨੀਆਂ ਨਾਲ ਮੁਕਾਬਲਾ ਕਰਨ ’ਚ ਅਸਮਰੱਥ ਹੈ ਅਤੇ ਇਨ੍ਹਾਂ ਮੋਬਾਈਲ ਸੇਵਾ ਪ੍ਰਦਾਤਾਵਾਂ ’ਤੇ ਟੈਰਿਫ ਵਧਾਉਣ ’ਤੇ ਕੋਈ ਪਾਬੰਦੀ ਨਹੀਂ ਹੈ। ਇਹ ਗੱਲ BSNL ਦੀ ਟਰੇਡ ਯੂਨੀਅਨ ਨੇ ਕਹੀ ਹੈ। 

ਯੂਨੀਅਨ ਨੇ ਮੰਗਲਵਾਰ ਨੂੰ ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਨਿੱਜੀ ਦੂਰਸੰਚਾਰ ਕੰਪਨੀਆਂ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵਲੋਂ ਹਾਲ ਹੀ ’ਚ ਦਰਾਂ ’ਚ ਕੀਤਾ ਗਿਆ ਵਾਧਾ ਗੈਰ-ਵਾਜਬ ਹੈ ਕਿਉਂਕਿ ਉਹ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਹਨ। 

ਇਸ ਤੋਂ ਪਹਿਲਾਂ ਨਿੱਜੀ ਦੂਰਸੰਚਾਰ ਸੇਵਾ ਪ੍ਰਦਾਤਾ BSNL ਨਾਲ ਮੁਕਾਬਲੇ ਕਾਰਨ ਮਨਮਰਜ਼ੀ ਨਾਲ ਦਰਾਂ ਵਧਾਉਣ ਤੋਂ ਝਿਜਕਦੇ ਸਨ। ਪਰ ਹੁਣ ਸਥਿਤੀ ਬਦਲ ਗਈ ਹੈ। BSNL ਅੱਜ ਤਕ ਅਪਣੀਆਂ 4ਜੀ ਅਤੇ 5ਜੀ ਸੇਵਾਵਾਂ ਸ਼ੁਰੂ ਨਹੀਂ ਕਰ ਸਕੀ ਹੈ, ਨਿੱਜੀ ਕੰਪਨੀਆਂ ਨਾਲ ਮੁਕਾਬਲਾ ਕਰਨ ’ਚ ਅਸਮਰੱਥ ਹੈ ਅਤੇ ਇਸ ਤਰ੍ਹਾਂ ਦਰਾਂ ’ਚ ਵਾਧੇ ਨੂੰ ਠੋਸ ਤਰੀਕੇ ਨਾਲ ਰੋਕਣ ਦੇ ਯੋਗ ਨਹੀਂ ਹੈ।

ਹਾਲ ਹੀ ’ਚ, ਤਿੰਨ ਨਿੱਜੀ ਕੰਪਨੀਆਂ ... ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਲਿਮਟਿਡ। ਕੰਪਨੀ ਨੇ ਮੋਬਾਈਲ ਸੇਵਾ ਦਰਾਂ ’ਚ 10-27 ਫੀ ਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਦਾ ਇਹ ਦਾਅਵਾ ਗੁਮਰਾਹਕੁੰਨ ਹੈ ਕਿ ਪ੍ਰਤੀ ਉਪਭੋਗਤਾ ਔਸਤ ਮਾਲੀਆ (ARPU) ਵਧਾਉਣ ਲਈ ਦਰ ਵਧਾਈ ਗਈ ਹੈ। 

ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਲਈ ਦਰਾਂ ’ਚ ਭਾਰੀ ਵਾਧਾ ਕਰਨ ਦਾ ਕੋਈ ਕਾਰਨ ਨਹੀਂ ਹੈ। ਰਿਲਾਇੰਸ ਜੀਓ ਨੇ 2023-24 ’ਚ 20,607 ਕਰੋੜ ਰੁਪਏ ਅਤੇ ਏਅਰਟੈੱਲ ਨੇ ਇਸ ਮਿਆਦ ’ਚ 7,467 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਸ ਲਈ ਰੇਟ ’ਚ ਇੰਨਾ ਵੱਡਾ ਵਾਧਾ ਪੂਰੀ ਤਰ੍ਹਾਂ ਗੈਰ-ਵਾਜਬ ਹੈ। ” 

ਯੂਨੀਅਨ ਨੇ ਕਿਹਾ ਕਿ BSNL ਨੂੰ ਅਪਣੇ ਮੌਜੂਦਾ 3ਜੀ ਬੀਟੀਐਸ ਨੂੰ 4ਜੀ ਬੀਟੀਐਸ ’ਚ ਅਪਗ੍ਰੇਡ ਕਰਨ ਦੀ ਆਗਿਆ ਨਾ ਦੇਣ ਅਤੇ ਜਨਤਕ ਖੇਤਰ ਦੀ ਕੰਪਨੀ ਨੂੰ ਗਲੋਬਲ ਵਿਕਰੇਤਾਵਾਂ ਤੋਂ 4ਜੀ ਉਪਕਰਣ ਖਰੀਦਣ ਤੋਂ ਰੋਕਣ ਦੇ ਸਰਕਾਰ ਦੇ ਫੈਸਲੇ ਨੇ ਕੰਪਨੀ ਨੂੰ ਨੁਕਸਾਨ ਪਹੁੰਚਾਇਆ ਹੈ।