ਸੋਨੇ ਚਾਂਦੀ ਦੀਆ ਕੀਮਤਾਂ ਵਿਚ ਮੁੜ ਜ਼ਬਰਦਸਤ ਉਛਾਲ, ਜਾਣੋ ਅੱਜ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਸ਼ਵ ਬਾਜ਼ਾਰ ’ਚ ਵੀ ਸੋਮਵਾਰ ਸਵੇਰੇ ਚਾਂਦੀ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ।

Gold and silver prices

ਨਵੀਂ ਦਿੱਲੀ: ਸੋਨੇ ਚਾਂਦੀ ਦੀਆ ਕੀਮਤਾਂ ਵਿਚ ਲਗਾਤਾਰ ਉਤਾਰ ਚੜਾਵ ਆ ਰਿਹਾ ਹੈ। ਇਸ ਵਿਚਾਲੇ ਅੱਜ ਸੋਨੇ ਦੀ ਘਰੇਲੂ ਵਾਅਦਾ ਕੀਮਤਾਂ ’ਚ ਪਹਿਲੇ ਹੀ ਹਫਤੇ ਜ਼ਬਰਦਸਤ ਵਾਧਾ  ਹੋਇਆ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ 2021 ਵਾਅਦਾ ਸੋਨੇ ਦਾ ਭਾਅ ਸੋਮਵਾਰ ਸਵੇਰੇ 1.10 ਫੀਸਦੀ ਭਾਵ 554 ਰੁਪਏ ਦੀ ਤੇਜ਼ੀ ਨਾਲ 50,798 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਡ ਕਰਦਾ ਦਿਖਾਈ ਦਿੱਤਾ। 

ਇਸ ਤੋਂ ਇਲਾਵਾ ਪੰਜ ਅਪ੍ਰੈਲ 2021 ਦੇ ਸੋਨੇ ਦਾ ਵਾਅਦਾ ਭਾਅ ਇਸ ਸਮੇਂ 1.02 ਫ਼ੀਸਦੀ ਜਾਂ 513 ਰੁਪਏ ਦੇ ਵਾਧੇ ਨਾਲ 50,809 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਡ ਕਰਦਾ ਦਿਖਾਈ ਦਿੱਤਾ। ਉੱਥੇ ਹੀ ਵਿਸ਼ਵ ਬਾਜ਼ਾਰ ’ਚ ਵੀ ਸੋਮਵਾਰ ਸਵੇਰੇ ਸੋਨੇ ਦੀ ਹਾਜ਼ਰ ਤੇ ਵਾਅਦਾ ਦੋਵਾਂ ਕੀਮਤਾਂ ’ਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਦੂਜੇ ਪਾਸੇ ਚਾਂਦੀ ਦਾ ਭਾਅ 1.98 ਫ਼ੀਸਦੀ ਜਾਂ 1346 ਰੁਪਏ ਦੀ ਤੇਜ਼ੀ ਨਾਲ 69,469 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟਰੇਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਵਿਸ਼ਵ ਬਾਜ਼ਾਰ ’ਚ ਵੀ ਸੋਮਵਾਰ ਸਵੇਰੇ ਚਾਂਦੀ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ।

ਵਿਸ਼ਵ ਪੱਧਰ ਤੇ ਸੋਨੇ ਤੇ ਚਾਂਦੀ  ਦਾ ਭਾਅ 
ਬਲੂਮਬਰਗ ਅਨੁਸਾਰ ਸੋਨੇ ਦਾ ਭਾਅ ਇਸ ਸਮੇਂ 1.17 ਫ਼ੀਸਦੀ ਜਾਂ 22.26 ਡਾਲਰ ਦੀ ਤੇਜ਼ੀ ਨਾਲ 1,920.40 ਡਾਲਰ ਪ੍ਰਤੀ ਔਂਸ ’ਤੇ ਟਰੇਡ ਕਰਦਾ ਦਿਖਾਇਆ।ਵਿਸ਼ਵ ਪੱਧਰ ’ਤੇ ਚਾਂਦੀ ਦੀਆਂ ਕੀਮਤਾਂ ਹਾਜ਼ਰ ਭਾਅ 2.37 ਫ਼ੀਸਦੀ ਜਾਂ 0.62 ਡਾਲਰ ਦੀ ਤੇਜ਼ੀ ਨਾਲ 27.03 ਡਾਲਰ ਪ੍ਰਤੀ ਔਂਸ ’ਤੇ ਟਰੇਡ ਕਰਦਾ ਦਿਖਾਈ ਦਿੱਤਾ।