Apple-Spotify case: ਯੂਰਪੀਅਨ ਯੂਨੀਅਨ ਨੇ ਐਪਲ ’ਤੇ ਲਗਾਇਆ 2 ਅਰਬ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ

ਏਜੰਸੀ

ਖ਼ਬਰਾਂ, ਵਪਾਰ

ਫੈਸਲੇ ਵਿਰੁਧ ਅਪੀਲ ਕਰੇਗਾ ਐਪਲ

Apple

ਲੰਡਨ: ਯੂਰਪੀਅਨ ਯੂਨੀਅਨ ਨੇ ਸੋਮਵਾਰ ਨੂੰ ਐਪਲ ’ਤੇ ਮੁਕਾਬਲੇਬਾਜ਼ੀ ਵਿਰੋਧੀ ਜੁਰਮਾਨੇ ਦੇ ਰੂਪ ’ਚ ਲਗਭਗ 2 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਹੈ। ਅਮਰੀਕੀ ਕੰਪਨੀ ਨੂੰ ਹੋਰ ਵਿਰੋਧੀਆਂ ਵਿਰੁਧ ਅਪਣੀ ਸੰਗੀਤ ਸਟ੍ਰੀਮਿੰਗ ਸੇਵਾ ਨੂੰ ਗਲਤ ਢੰਗ ਨਾਲ ਉਤਸ਼ਾਹਤ ਕਰਨ ਲਈ ਜੁਰਮਾਨਾ ਲਗਾਇਆ ਗਿਆ। 

ਯੂਰਪੀਅਨ ਕਮਿਸ਼ਨ ਨੇ ਕਿਹਾ ਕਿ ਐਪਲ ਨੇ ਐਪ ਡਿਵੈਲਪਰਾਂ ਨੂੰ ਉਪਭੋਗਤਾਵਾਂ ਨੂੰ ਇਹ ਦੱਸਣ ਤੋਂ ਰੋਕ ਦਿਤਾ ਹੈ ਕਿ ਉਹ iOS ਐਪ ਰਾਹੀਂ ਭੁਗਤਾਨ ਕਰਨ ਦੀ ਬਜਾਏ ਸਸਤੇ ਸੰਗੀਤ ਲਈ ਕਿੱਥੇ ਭੁਗਤਾਨ ਕਰ ਸਕਦੇ ਹਨ। 

ਯੂਰਪੀ ਸੰਘ ਦੇ ਮੁਕਾਬਲੇਬਾਜ਼ ਕਮਿਸ਼ਨਰ ਮਾਰਗ੍ਰੇਥ ਵੇਸਟੇਗਰ ਨੇ ਬ੍ਰਸੇਲਜ਼ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, ‘‘ਅਜਿਹਾ ਕਰਨਾ ਗੈਰਕਾਨੂੰਨੀ ਹੈ। ਇਸ ਨੇ ਲੱਖਾਂ ਯੂਰਪੀਅਨ ਖਪਤਕਾਰਾਂ ਨੂੰ ਪ੍ਰਭਾਵਤ ਕੀਤਾ ਹੈ, ਜੋ ਸੰਗੀਤ ਸਟ੍ਰੀਮਿੰਗ ਸਬਸਕ੍ਰਿਪਸ਼ਨ ਲਈ ਮੁਫਤ ਬਦਲ ਨਹੀਂ ਚੁਣ ਪਾ ਰਹੇ ਸਨ।’’

ਉਨ੍ਹਾਂ ਕਿਹਾ ਕਿ ਐਪਲ ਦੇ ਇਸ ਵਿਵਹਾਰ ਕਾਰਨ ਲੱਖਾਂ ਲੋਕਾਂ ਨੇ ਇਸ ਦੀ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਲਈ ਪ੍ਰਤੀ ਮਹੀਨਾ ਦੋ ਜਾਂ ਤਿੰਨ ਯੂਰੋ ਜ਼ਿਆਦਾ ਭੁਗਤਾਨ ਕੀਤਾ ਹੈ। ਐਪਲ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਇਸ ਦੇ ਵਿਰੁਧ ਅਪੀਲ ਕਰਨ ਦਾ ਸੰਕਲਪ ਲਿਆ।