ਆਈ.ਟੀ. ਖੇਤਰ ਸਥਿਰ ਰਹਿਣ ਦੀ ਉਮੀਦ, ਨਹੀਂ ਲਗੇਗਾ ਕੋਈ ਵੱਡਾ ਝਟਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

2 ਮਹੀਨੇ ਤੋਂ ਜਾਰੀ ਸੋਧ ਦੇ ਦੌਰ 'ਚ ਆਈਟੀ ਸਟਾਕਸ ਖ਼ਾਸਤੌਰ ਤੇ ਮਿਡਕੈਪ ਆਈਟੀ ਸਟਾਕਸ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਇਸ ਦੌਰਾਨ ਮਿਡਕੈਪ ਆਈਟੀ ਸ਼ੇਅਰਾਂ 'ਚ 8 ਫ਼ੀ ਸਦੀ..

IT Sector

ਨਵੀਂ ਦਿੱਲੀ: 2 ਮਹੀਨੇ ਤੋਂ ਜਾਰੀ ਸੋਧ ਦੇ ਦੌਰ 'ਚ ਆਈਟੀ ਸਟਾਕਸ ਖ਼ਾਸਤੌਰ ਤੇ ਮਿਡਕੈਪ ਆਈਟੀ ਸਟਾਕਸ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਇਸ ਦੌਰਾਨ ਮਿਡਕੈਪ ਆਈਟੀ ਸ਼ੇਅਰਾਂ 'ਚ 8 ਫ਼ੀ ਸਦੀ ਤੋਂ ਜ਼ਿਆਦਾ ਵਾਧਾ ਰਿਹਾ ਹੈ।  ਉਥੇ ਹੀ ਲਾਰਜਕੈਪ ਸਟਾਕਸ ਦਾ ਪ੍ਰਦਰਸ਼ਨ ਵੀ ਸਥਿਰ ਰਿਹਾ ਹੈ। ਮਾਹਰਾਂ ਮੁਤਾਬਕ ਆਈਟੀ ਸੈਕਟਰ 'ਚ ਰਿਕਵਰੀ ਦੇ ਸੰਕੇਤ ਮਿਲ ਰਹੇ ਹਨ। ਉਮੀਦ ਹੈ ਕਿ ਆਉਣ ਵਾਲੇ ਕਮਾਈ ਦੇ ਸੀਜ਼ਨ 'ਚ ਆਈਟੀ ਸੈਕਟਰ ਤੋਂ ਚੰਗੇ ਨੰਬਰ ਦੇਖਣ ਨੂੰ ਮਿਲਣਗੇ।  

ਉਨ੍ਹਾਂ ਦਾ ਕਹਿਣਾ ਹੈ ਕਿ ਯੂਐਸ ਮਾਰਕੀਟ 'ਚ ਕੁੱਝ ਚਿੰਤਾ ਹੈ ਪਰ ਜਿਨ੍ਹਾਂ ਦਾ ਐਕਸਪੋਜ਼ਰ ਯੂਐਸ 'ਚ ਨਹੀਂ ਹੈ,  ਉਨ੍ਹਾਂ 'ਚ ਚੰਗੀ ਵਿਕਾਸ ਦੀ ਉਮੀਦ ਹੈ। ਫ਼ਿਲਹਾਲ 2018 'ਚ ਆਈਟੀ ਸੈਕਟਰ ਦਾ ਆਊਟਲੁਕ ਮਜ਼ਬੂਤ ਹੈ।  ਐਚਸੀਐਲ ਟੇਕ, ਹੈਕਸਾਵੇਅਰ, ਟਾਟਾ ਇਲੈਕਸੀ, ਟੀਸੀਐਸ ਅਤੇ ਪਰਸਿਸਟੈਂਸ ਸਿਸਟਮ 'ਚ ਵਧੀਆ ਰਿਟਰਨ ਮਿਲ ਸਕਦਾ ਹੈ।  

2018 'ਚ ਚੰਗੇ ਵਿਕਾਸ ਦੀ ਉਮੀਦ 
ਫਾਰਚਿਊਨ ਫ਼ਿਸਕਲ ਦੇ ਡਾਇਰੈਕਟਰ ਜਗਦੀਸ਼ ਠੱਕਰ ਦਾ ਕਹਿਣਾ ਹੈ ਕਿ ਆਈਟੀ ਸੈਕਟਰ 'ਚ ਪਿਛਲੇ ਕੁੱਝ ਦਿਨਾਂ ਤੋਂ ਰਿਕਵਰੀ ਦਿਖ ਰਹੀ ਹੈ। ਮਿਡਕੈਪ ਕੰਪਨੀਆਂ ਦਾ ਪ੍ਰਦਰਸ਼ਨ ਲਾਰਜਕੈਪ ਤੋਂ ਬਿਹਤਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਗੀ ਮਿਡਕੈਪ ਕੰਪਨੀਆਂ ਦੀ ਚੌਥੀ ਤਿਮਾਹੀ 'ਚ ਵਿਕਾਸ ਦੁਗ ਣਾ ਡਿਜ਼ਿਟ 'ਚ ਦਿਖ ਸਕਦੀ ਹੈ।  

ਮੁਢਲਾ ਬਿਜ਼ਨਸ ਘੱਟ ਰਹਿਣ ਨਾਲ ਫ਼ਾਇਦਾ ਜ਼ਿਆਦਾ ਮਿਲਣ ਦੀ ਉਮੀਦ ਹੈ। ਅਜਿਹੇ 'ਚ ਇਸ ਦਾ ਫ਼ਾਇਦਾ ਸਟਾਕਸ ਨੂੰ ਵੀ ਮਿਲੇਗਾ। ਹਾਲਾਂਕਿ ਯੂਐਸ 'ਚ ਵੀਜ਼ਾ ਚਿੰਤਾ ਤੋਂ ਬਾਅਦ ਵੀ ਲਾਰਜਕੈਪ 'ਚ ਵੀ ਸਥਿਰਤਾ ਦਿਖ ਰਹੀ ਹੈ। ਠੱਕਰ ਦਾ ਕਹਿਣਾ ਹੈ ਕਿ ਟਰੰਪ ਨੇ ਆਊਟਸੋਰਸਿੰਗ ਨੂੰ ਲੈ ਕੇ ਜੋ ਨੀਤੀ ਬਣਾਈ ਸੀ,  ਹੁਣ ਉਸ ਦਾ ਪਾਲਣ ਨਹੀਂ ਹੋ ਰਿਹਾ ਹੈ।  ਯੂਐਸ 'ਚ ਆਯਾਤ ਨੂੰ ਲੈ ਕੇ ਵੀ ਕੋਈ ਚਿੰਤਾ ਨਹੀਂ ਦਿਖ ਰਹੀ ਹੈ। ਅਜਿਹੇ 'ਚ ਵੱਡੀ ਕੰਪਨੀਆਂ ਕਿਸੇ  ਵੀ ਕਾਰੋਬਾਰੀ ਝਟਕੇ ਨੂੰ ਝੱਲ ਜਾਣਗੀਆਂ।