ਆਰਥਕ ਮਾਮਲਿਆਂ ਦੇ ਸਕੱਤਰ ਨੇ ਕਿਹਾ ਵਿਆਜ ਦਰਾਂ 'ਚ ਅਜੇ ਵਾਧੇ ਦੀ ਕੋਈ ਸੰਭਾਵਨਾ ਨਹੀਂ
ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ।
ਨਵੀਂ ਦਿੱਲੀ, 3 ਮਈ: ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਵਿਆਜ ਦਰਾਂ 'ਚ ਹੋਰ ਵਾਧੇ ਦੀ ਸੰਭਾਵਨਾ ਨਹੀਂ ਹੈ। ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ। ਮੈਨੂੰ ਨਹੀਂ ਲਗਦਾ ਕਿ ਅੱਗੇ ਇਸ 'ਚ ਹੋਰ ਵਾਧਾ ਹੋਵੇਗਾ। ਮੁਦਰਾ ਨੀਤੀ ਸਮੀਖਿਆ ਦੀ ਅਪ੍ਰੈਲ ਦੀ ਮੀਟਿੰਗ ਦੇ ਬਿਊਰੇ ਮੁਤਾਬਕ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਨੇ ਅਗਲੀ 4-5 ਜੂਨ ਦੀ ਮੁਦਰਾ ਸਮੀਖਿਆ ਮੀਟਿੰਗ 'ਚ ਨਰਮ ਰੁਖ਼ ਛੱਡਣ ਦੀ ਵਕਾਲਤ ਕੀਤੀ ਹੈ।
ਆਚਾਰਿਆ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਨੂੰ ਨਰਮ ਰੁਖ਼ ਤੋਂ ਹਟਣ ਲਈ ਕੁਝ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਸਮੀਖਿਆ ਦੀ ਅਗਲੀ ਮੀਟਿੰਗ 'ਚ ਮੈਂ ਨਿਸ਼ਚਿਤ ਤੌਰ 'ਤੇ ਨਰਮ ਰੁਖ਼ ਤੋਂ ਹਟਣ ਲਈ ਵੋਟ ਪਾਵਾਂਗਾ। ਰਿਜ਼ਰਵ ਬੈਂਕ ਗਵਰਨਰ ਉਰਜਿਤ ਪਟੇਲ ਹਾਲਾਂ ਕਿ ਮੁਦਰਾ ਰੁਖ਼ 'ਚ ਬਦਲਾਅ ਤੋਂ ਪਹਿਲਾਂ ਹੋਰ ਅੰਕੜਿਆਂ ਦਾ ਇੰਤਜ਼ਾਰ ਕਰਨ ਦੇ ਪੱਖ 'ਚ ਹਨ। ਪਟੇਲ ਦਾ ਮੰਨਣਾ ਹੈ ਕਿ ਆਰਥਕ ਗਤੀਵਿਧੀਆਂ ਸੁਧਰ ਰਹੀਆਂ ਹਨ ਅਤੇ 2018-19 'ਚ ਸਕਲ ਘਰੇਲੂ ਉਤਪਾਦ ਦੀ ਵਾਧਾ ਦਰ 7.4 ਫ਼ੀ ਸਦੀ ਦੇ ਉਚੇ ਪੱਧਰ 'ਤੇ ਰਹਿਣ ਦਾ ਅਨੁਮਾਨ ਹੈ। (ਏਜੰਸੀ)