ਦੇਸ਼ 'ਚ ਮੋਬਾਈਲ ਗਾਹਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ
ਮਾਰਚ 2017 ਤੋਂ 2018 ਦਰਮਿਆਨ 2.187 ਗਾਹਕਾਂ ਦਾ ਹੋਇਆ ਵਾਧਾ
ਨਵੀਂ ਦਿੱਲੀ, 3 ਮਈ: ਦੂਰਸੰਚਾਰ ਕੰਪਨੀਆਂ ਦੇ ਉਚ ਸੰਗਠਨ ਸੀ.ਓ.ਏ.ਆਈ. ਮੁਤਾਬਕ ਦੇ 'ਚ ਮੋਬਾਈਲ ਫ਼ੋਨ ਗਾਹਕਾਂ ਦੀ ਗਿਣਤੀ ਮਾਰਚ ਮਹੀਨੇ ਦੇ ਅਖ਼ੀਰ 'ਚ ਵਧ ਕੇ ਇਕ ਅਰਬ ਤੋਂ ਜ਼ਿਆਦਾ (1.035 ਅਰਬ) ਹੋ ਗਈ।ਸੰਗਠਨ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਗਿਣਤੀ 'ਚ ਏਅਰਸੈੱਲ, ਜਿਓ ਤੇ ਐਮ.ਟੀ.ਐਨ.ਐਲ. ਦੇ ਫ਼ਰਵਰੀ 2017 ਤਕ ਦੇ ਅੰਕੜੇ ਸ਼ਾਮਲ ਹਨ। ਉਪਭੋਗਤਾਵਾਂ ਦੀ ਗਿਣਤੀ 'ਚ ਕੁਲ ਮਿਲਾ ਕੇ 2.187 ਕਰੋੜ ਦਾ ਵਾਧਾ ਹੋਇਆ ਹੈ। ਇਸ ਮੁਤਾਬਕ ਗਾਹਕ ਗਿਣਤੀ ਦੇ ਆਧਾਰ 'ਤੇ ਭਾਰਤੀ ਏਅਰਟੈੱਲ 30.49 ਕਰੋੜ ਗਾਹਕਾਂ ਨਾਲ ਪਹਿਲੇ ਨੰਬਰ 'ਤੇ ਹੈ।
ਮਾਰਚ ਮਹੀਨੇ 'ਚ ਉਸ ਨੂੰ 84,02,064 ਗਾਹਕ ਮਿਲੇ। ਇਸੇ ਤਰ੍ਹਾਂ 22.269 ਕਰੋੜ ਗਾਹਕਾਂ ਨਾਲ ਵੋਡਾਫ਼ੋਨ ਦੂਜੇ ਨੰਬਰ 'ਤੇ ਰਹੀ। ਮਾਰਚ ਮਹੀਨੇ 'ਚ ਆਈਡੀਆ ਸੈਲੂਲਰ ਨੂੰ 91.4 ਲੱਖ ਨਵੇਂ ਗਾਹਕ ਮਿਲੇ ਅਤੇ ਉਸ ਦੇ ਗਾਹਕਾਂ ਦੀ ਕੁਲ ਗਿਣਤੀ 21.12 ਕਰੋੜ ਹੋ ਗਈ।ਸੀ.ਓ.ਏ.ਆਈ. ਵਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਮੁਤਾਬਕ ਭਾਰਤ 'ਚ ਮੋਬਾਈਲ ਗਾਹਕਾਂ ਦੀ ਗਿਣਤੀ 'ਚ ਹੋਇਆ ਇਹ ਵਾਧਾ ਇਤਿਹਾਸਕ ਹੈ। ਇਕ ਸਾਲ ਦਰਮਿਆਨ ਗਾਹਕਾਂ ਦੀ ਗਿਣਤੀ 'ਚ 2.187 ਕਰੋੜ ਦਾ ਵਾਧਾ ਹੋਇਆ ਹੈ। (ਏਜੰਸੀ)