ਚੋਣਾਂ ਖ਼ਤਮ ਹੋਣ 'ਤੇ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਇਨ੍ਹਾਂ ਸ਼ਹਿਰਾਂ ਦੇ RATE

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 90.40 ਰੁਪਏ ਤੋਂ ਵੱਧ ਕੇ 90.55 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

petrol price

ਨਵੀਂ ਦਿੱਲੀ: ਦੇਸ਼ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਦਿੱਲੀ ਵਿਚ, ਜਿੱਥੇ ਪੈਟਰੋਲ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ, ਉਥੇ ਡੀਜ਼ਲ ਵਿਚ ਵੀ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। 

ਵੇਖੋ ਤੇਲ ਦੀਆਂ ਕੀਮਤਾਂ 
ਤੇਲ ਕੰਪਨੀਆਂ ਦੁਆਰਾ ਜਾਰੀ ਕੀਤੀ ਗਈ ਕੀਮਤ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 90.40 ਰੁਪਏ ਤੋਂ ਵੱਧ ਕੇ 90.55 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜਦੋਂ ਕਿ ਇੱਕ ਲੀਟਰ ਡੀਜ਼ਲ ਦੀ ਕੀਮਤ 80.73 ਰੁਪਏ ਤੋਂ ਵਧ ਕੇ 80.91 ਰੁਪਏ ਹੋ ਗਈ ਹੈ।

ਦਿੱਲੀ ਵਿੱਚ ਪੈਟਰੋਲ ਦੀ ਕੀਮਤ 90.55 ਰੁਪਏ ਅਤੇ ਡੀਜ਼ਲ ਦੀ ਕੀਮਤ 80.91 ਰੁਪਏ, ਮੁੰਬਈ ਵਿੱਚ ਪੈਟਰੋਲ ਦੀ ਕੀਮਤ 96.95 ਰੁਪਏ ਅਤੇ ਡੀਜ਼ਲ ਦੀ 87.98 ਰੁਪਏ, ਚੇਨਈ ਵਿੱਚ ਪੈਟਰੋਲ ਦੀ 92.55 ਰੁਪਏ ਅਤੇ ਡੀਜ਼ਲ 85.90 ਰੁਪਏ ਅਤੇ ਕੋਲਕਾਤਾ ਵਿਚ ਪੈਟਰੋਲ 90.76 ਰੁਪਏ ਅਤੇ ਡੀਜ਼ਲ 83.78 ਰੁਪਏ ਹੋ ਗਿਆ ਹੈ।