ਸ਼ਰਾਬ ਦੀ ਇਸ ਇਕ ਬੋਤਲ ਨੇ ਬਣਾਇਆ ਵਿਸ਼ਵ ਰਿਕਾਰਡ, ਵਿਸ਼ਵ ਦੀ ਹੈ ਸਭ ਤੋਂ ਮਹਿੰਗੀ ਸ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ਰਾਬ ਦੇ ਕਦਰ ਦਾਨਾਂ ਦੀ ਵੀ ਦੁਨੀਆਂ ਵਿਚ ਘਾਟ ਨਹੀਂ ਹੈ। ਬੁਧਵਾਰ ਨੂੰ ਵਿਸਕੀ ਦੀ ਇਕ ਦੁਰਲਭ ਬੋਤਲ ਦੀ ਏਡਿਨਬਰਗ ‘ਚ ਨਿਲਾਮੀ ਹੋਈ....

Macallan Valerio Adami 1926

ਨਵੀਂ ਦਿੱਲੀ : ਸ਼ਰਾਬ ਦੇ ਕਦਰ ਦਾਨਾਂ ਦੀ ਵੀ ਦੁਨੀਆਂ ਵਿਚ ਘਾਟ ਨਹੀਂ ਹੈ। ਬੁਧਵਾਰ ਨੂੰ ਵਿਸਕੀ ਦੀ ਇਕ ਦੁਰਲਭ ਬੋਤਲ ਦੀ ਏਡਿਨਬਰਗ ‘ਚ ਨਿਲਾਮੀ ਹੋਈ ਤਾਂ ਕੀਮਤ ਇਸ ਹਦ ਤਕ ਪਹੁੰਚ ਗਈ ਕਿ ਇਸ ਨੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। 60 ਸਾਲ ਪੁਰਾਣੀ ‘ਮੈਕਲਨ ਵੈਲੇਰੀਓ ਆਦਮੀ 1926’ ਦੀ ਇਕ ਬੋਤਲ 10.90 ਡਾਲਰ ਮਤਲਬ ਲਗਭਗ 8 ਕਰੋੜ ਰੁਪਏ ਵਿਚ ਵਿਕੀ ਹੈ। ਹਾਂਗਕਾਂਗ ਵਿਚ 7.78 ਕਰੋੜ ਰੁਪਏ ਵਿਚ ਵਿਕੀ ਹੈ। ਬੋਨਹੈਮਸ ਨੇ ਇਕ ਸ਼ਰਾਬ ਮਾਹਿਰ ਰਿਚਰਡ ਹਾਰਵੇ ਨੇ ਦੱਸਿਆ ਕਿ ‘ਮੈਕਲਨ ਵੈਲੇਰੀਓ ਆਦਮੀ 1926’ ਦੀ ਖਰੀਦ ਦਾਰ ਪੂਰਬੀ ਖੇਤਰ ਦੇ ਹਨ। ਇਥੇ ਦੇ ਲੋਕਾਂ ਦੀ ਵਿਸਕੀ ‘ਚ ਇੱਛਾ ਕਾਫ਼ੀ ਦਿਲਚਸਪੀ ਹੈ।

ਉਹਨਾਂ ਨੇ ਦੱਸਿਆ ਕਿ ਆਮ ਤੌਰ ‘ਤੇ ਸਾਡੀ ਕੁੱਲ ਵਿਕਰੀ ਦਾ ਲਗਭਗ 40 ਫ਼ੀਸਦੀ ਪੂਰਬੀ ਖੇਤਰ ਦੇ ਖਰੀਦਾਰਾਂ ਨੂੰ ਜਾਂਦਾ ਹੈ। ਬੋਨਹੈਮਸ ਦੇ ਨਾਮ ਹੁਣ ਤਿੰਨ ਸਭ ਤੋਂ ਕੀਮਤੀ ਵਿਸਕੀ ਦੀ ਬੋਤਲਾਂ ਹੋ ਗਈਆਂ ਹਨ। ਜਿਹਨਾਂ ਨੂੰ ਨਿਲਾਮੀ ਵਿਚ ਸਭ ਤੋਂ ਵੱਧ ਮੁੱਖ ਮਿਲਿਆ ਹੈ। ਏਡਿਨਵਰਗ ਦੇ ਬੋਨਹੈਮਸ ਵਿਸਕੀ ਦੇ ਮਾਹਿਰ ਮਾਰਟਿਨ ਗ੍ਰੀਨ ਨੇ ਕਿਹਾ ਕਿ ਇਹ ਸਾਡੇ ਲਈ ਗਰਵ ਦੀ ਗੱਲ ਹੈ ਕਿ ਅਸੀਂ ਇਕ ਵਿਸ਼ਵ ਰਿਕਾਰਡ ਬਣਾਇਆ ਹੈ। ‘ਮੈਕਲਨ ਵੈਲੇਰੀਓ ਆਦਮੀ 1926’ ਵਿਸਕੀ ਨੂੰ 1926 ਵਿਚ ਤਿਆਰ ਕੀਤਾ ਗਿਆ ਸੀ ਤੇ 1986 ਵਿਚ ਇਸ ਵਿਸਕੀ ਨੂੰ ਬੋਤਲ ਵਿਚ ਪੈਕ ਕੀਤਾ ਗਿਆ ਸੀ. ਇਸ ਦੇ ਸਿਰਫ਼ 24 ਬੋਤਲ ਤਿਆਰ ਕੀਤੇ ਗਏ ਜਿਸ ਦੇ ਲੇਵਲ ਦੀ ਡਿਜਾਇਨਿੰਗ ਪ੍ਰਸਿਧ ਪਾਪ ਸਟਾਰਸ ਨੇ ਕੀਤਾ ਹੈ। 12 ਬੋਤਲਾਂ ਦੇ ਲੇਵਲ ਦੀ ਡਿਜਾਇਨਿੰਗ ਪੀਟਰ ਬਲੈਕ ਨੇ ਕੀਤੀ ਸੀ ਅਤੇ 12 ਦੀ ਵੈਲੇਰਿਓ ਆਦਮੀ ਨੇ।