ਇਸ ਸੂਬੇ ਦੀ ਸਰਕਾਰ ਨੇ ਘਟਾਇਆ ਨਵੇਂ ਵਾਹਨਾਂ ਲਈ ਸੜਕ ਟੈਕਸ 

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾ ਅਕਤੂਬਰ ਤੋਂ ਆਉਣ ਵਾਲੇ ਤਿੰਨ ਮਹੀਨਿਆਂ ਲਈ ਖਰੀਦੇ ਜਾਣ ਵਾਲੇ ਨਵੇਂ ਵਾਹਨਾਂ 'ਤੇ 50 ਫ਼ੀਸਦੀ ਘੱਟ ਟੈਕਸ ਲਗਾਏਗੀ।

goa government has reduced the road tax for new vehicles

ਨਵੀਂ ਦਿੱਲੀ- ਗੋਆ ਦੇ ਸੜਕ ਆਵਾਜਾਈ ਮੰਤਰੀ ਮੌਵਿਨ ਗੋਡੀਨਹੋ ਨੇ ਆਟੋ ਉਦਯੋਗ ਨੂੰ ਹੁਲਾਰਾ ਦੇਣ ਲਈ ਸੜਕ ਟੈਕਸ ਨੂੰ 50 ਫ਼ੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆਂ ਕਿ ਇਸ ਦੁਸਹਿਰੇ ਅਤੇ ਦੀਵਾਲੀ ਦੇ ਸਮੇਂ ਧੀਮੀ ਗਤੀ ਨਾਲ ਚੱਲ ਰਹੇ ਉਦਯੋਗ ਨੂੰ ਸਹਾਇਤਾ ਮਿਲੇਗੀ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾ ਅਕਤੂਬਰ ਤੋਂ ਆਉਣ ਵਾਲੇ ਤਿੰਨ ਮਹੀਨਿਆਂ ਲਈ ਖਰੀਦੇ ਜਾਣ ਵਾਲੇ ਨਵੇਂ ਵਾਹਨਾਂ 'ਤੇ 50 ਫ਼ੀਸਦੀ ਘੱਟ ਟੈਕਸ ਲਗਾਏਗੀ।

ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਵਾਹਨਾਂ ਦੀ ਰਜਿਸਟ੍ਰੇਸ਼ਨ ਵਿਚ 15 ਤੋੰ 17 ਫ਼ੀਸਦੀ ਦੀ ਕਮੀ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਅ੍ਰਪੈਲ ਤੋਂ ਜੁਲਾਈ ਤੱਕ ਕੁੱਲ 19,480 ਵਾਹਨ ਰਜਿਸਟਰਡ ਹੋਏ ਹਨ। ਇਸ ਵੇਲੇ ਦੋਪਹੀਆ ਵਾਹਨ 'ਤੇ 1.5 ਲੱਖ ਰੁਪਏ ਤਕ ਟੈਕਸ ਦੀ ਦਰ ਇਕ ਵਾਹਨ ਦੀ ਕੀਮਤ ਦੇ 9 ਫ਼ੀਸਦੀ ਤਕ ਹੈ, ਜਦੋਂ ਕਿ ਇਕ ਵਾਹਨ' ਤੇ 1.5 ਤੋਂ 2 ਲੱਖ ਰੁਪਏ ਤੱਕ ਦਾ ਟੈਕਸ ਟੈਕਸ 12 ਫੀਸਦ ਹੈ।

ਤਿੰਨ ਲੱਖ ਰੁਪਏ ਤੋਂ ਉਪਰ ਵਾਲੇ ਵਾਹਨਾਂ 'ਤੇ 15 ਫ਼ੀਸਦੀ ਟੈਕਸ ਲਗਾਇਆ ਜਾਂਦਾ ਹੈ। ਦੂਜੇ ਪਾਸੇ, 6 ਲੱਖ ਰੁਪਏ ਤੱਕ ਦੀਆਂ ਕਾਰਾਂ ਜਾਂ ਚਾਰ ਪਹੀਆ ਵਾਹਨਾਂ 'ਤੇ 9 ਫੀਸਦੀ ਟੈਕਸ, 10 ਲੱਖ ਰੁਪਏ ਤੱਕ ਦੇ ਵਾਹਨਾਂ' ਤੇ 11 ਫ਼ੀਸਦੀ ਟੈਕਸ, 15 ਲੱਖ ਰੁਪਏ ਤੋਂ ਉਪਰ ਦੇ ਚਾਰ ਪਹੀਆ ਵਾਹਨਾਂ 'ਤੇ 13 ਫ਼ੀਸਦੀ ਟੈਕਸ ਹੈ। ਇਸ ਦੌਰਾਨ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਕਿਹਾ ਹੈ ਕਿ ਇਸ ਕਦਮ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ, ਪਰ ਇਹ ਵੀ ਦਰਸਾਉਂਦਾ ਹੈ ਕਿ ਸਰਕਾਰ ਆਰਥਿਕ ਪ੍ਰਬੰਧਨ ਦੇ ਮੋਰਚੇ ‘ਤੇ ਅਸਫਲ ਰਹੀ ਹੈ।